ਪੰਛੀ ਬਣ ਜਾਵਾਂ

ਸੱਚ , ਸਮਝ , ਹੱਦਾਂ ਤੋਂ ਪਾਰ ਹੋ ਜਾਵਾਂ ,
ਕਾਸ਼ , ਮੈਂ ਪੰਛੀ ਬਣ ਜਾਵਾਂ ,

ਔਰਤ ਹੋਣ ਤੇ ਝੱਲੇ ਜੋ ਜ਼ਖਮ ਮੈਂ ,
ਵਿੱਚ ਅੰਬਰੀ ਲਾ ਉਡਾਰੀ ,
ਨਾ ਕਿਸੇ ਹੋਰ ਦਿਖਾਵਾਂ ,
ਕਾਸ਼ , ਮੈਂ ਪੰਛੀ ਬਣ ਜਾਵਾਂ ।

      ਪੀੜ੍ਹ ਦਿਲਾਂ ਦੀ ਕਿਸੇ ਨਾ ਬੁੱਝੀ ,
      ਬੇਦਰਦ ਜ਼ਮਾਨੇ ਨੇ ,
      ਅੰਬਰੀ ਜਾ ਕਦੇ ਧੋਖਾ ਨਾ ਖਾਵਾਂ ,
      ਕਾਸ਼ , ਮੈਂ ਪੰਛੀ ਬਣ ਜਾਵਾਂ ,

      ਇਹ ਮੇਰੀ ਭੁੱਲ ਸੀ ,
      ਨਾਦਾਨੀ ਸੀ ,
      ਕਿਸਮਤ ਦੇ ਬੰਧਨ ਤੋਂ ਛੁੱਟਣ ਦੀ ,
      ਅੰਬਰੀ ਵੀ ਲੇਖਾਂ ਦੇ ਗੋਤੇ ਖਾਵਾਂ ,
      ਕਾਸ਼ , ਮੈਂ ਪੰਛੀ ਬਣ ਜਾਵਾਂ ।

     ਪੰਛੀ ਬਣਨ ਦੀ ਆਸ ਮੇਰੀ ,
     ਗਲਤ ਸਾਬਤ ਹੋਈ ,
     ਕੱਲੀ ਬਹਿ ਕੇ ਸੀਨਾ ਫੜ੍ਹ ਕੇ ਉੱਚੀ- ਉੱਚੀ ਰੋਈ ,
    ਚੁੱਪ ਕਰਾਵਣ ਕੋਈ ਨਾ ਆਇਆ ,
    ਆਪ ਬੀਤੀ ਨੇ ਕਾਗਜ਼ ਤੇ ਲਿਖਵਾਇਆ । 

                        ਹਰਪ੍ਰੀਤ ਕੌਰ ‘ ਹਰ ’ 
                    ਲੌਂਗੋਵਾਲ (ਸੰਗਰੂਰ)

Leave a Reply

Your email address will not be published. Required fields are marked *