ਜੋਨ ਪੱਧਰੀ ਕਲਾ ਉੱਤਸਵ ਮੁਕਾਬਲਿਆਂ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਨੇ ਗੱਡੀ ਝੰਡੀ

ਸ੍ਰੀ ਮੁਕਤਸਰ ਸਾਹਿਬ (18 ਸਤੰਬਰ 2025)- ਜਸਵਿੰਦਰ ਪਾਲ ਸ਼ਰਮਾ – ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋਨ ਪੱਧਰੀ ਕਲਾ ਉੱਤਸਵ ਮੁਕਾਬਲੇ ਜ਼ਿਲ੍ਹਾ ਫ਼ਾਜ਼ਿਲਕਾ ਵਿਖ਼ੇ ਕਰਵਾਏ ਗਏ।

ਇਹਨਾਂ ਮੁਕਾਬਲਿਆਂ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਜਸਪਾਲ ਮੋਂਗਾ ਜੀ ਦੀ ਯੋਗ ਅਗਵਾਈ ਹੇਠ ਅਤੇ ਸ੍ਰੀ ਰਾਜਿੰਦਰ ਕੁਮਾਰ ਸੋਨੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਨੋਡਲ ਅਫ਼ਸਰ ਕਲਾ ਉੱਤਸਵ ਪ੍ਰਵੀਨ ਕੁਮਾਰ ਸ਼ਰਮਾ ਦੀ ਯੋਗ ਰਹਿਨੁਮਾਈ ਹੇਠ ਵੱਖ ਵੱਖ ਖੇਤਰਾਂ ਵਿੱਚ 12 ਟੀਮਾਂ ਨੇ ਭਾਗ ਲਿਆ।

ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਵਿੱਚੋਂ ਮਨਕੀਰਤ ਕੌਰ, ਵੋਕਲ ਮਿਊਜਿਕ ਸੋਲੌ, ਜੀ ਟੀ ਬੀ ਖ਼ਾਲਸਾ ਸਸਸਸ ਮਲੋਟ ਨੇ ਤੀਸਰਾ ਸਥਾਨ , ਇੰਸਟਰੁਮੇਂਟਲ਼ ਮਿਊਜ਼ਿਕ ਸੋਲੋ ਵਿੱਚ ਮਯੰਕ ਤਨੇਜਾ, ਡੀ ਏ ਵੀ ਐਡਵਰਡ ਗੰਜ ਸਕੂਲ ਮਲੋਟ ਨੇ ਦੂਸਰਾ ਸਥਾਨ, ਵਿਜ਼ੂਅਲ ਆਰਟ ਗਰੁੱਪ ਵਿੱਚ ਸਹਸ ਕਰਮਗੜ੍ਹ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ, ਟਰੈਡੀਸ਼ਨਲ ਸਟੋਰੀ ਟੈਲਿੰਗ ਗਰੁੱਪ ਮੁਕਾਬਲੇ ਵਿੱਚ ਸਹਸ ਕਰਮਗੜ੍ਹ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ, ਵੋਕਲ ਮਿਊਜਿਕ ਗਰੁੱਪ ਵਿੱਚ ਨਿਸ਼ਾਨ ਅਕੈਡਮੀ ਔਲਖ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਡਾਂਸ ਸੌਲੋ ਮੁਕਾਬਲੇ ਵਿੱਚ ਜੈਸਮੀਨ ਕੌਰ ਸਸਸਸ ਮਹਾਂਬੱਧਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਵਿਜ਼ੂਅਲ ਆਰਟ 2ਡੀ ਮੁਕਾਬਲੇ ਵਿੱਚ ਰੋਹਿਤ ਸ਼ਾਹ ਪੀ ਐਮ ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗ ਖੇੜਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।

ਜਸਵਿੰਦਰ ਪਾਲ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਸ ਮੁਕਾਬਲੇ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਨਾਲ ਨਾਲ ਸਟਾਫ਼ ਅਤੇ ਗਾਈਡ ਅਧਿਆਪਕ ਵੀ ਹਾਜ਼ਰ ਸਨ। ਮੁਕਾਬਲੇ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਜੇਤੂ ਵਿਦਿਆਰਥੀਆਂ ਅਤੇ ਉਹਨਾਂ ਦੇ ਸਟਾਫ ਨੂੰ ਮੁਬਾਰਕਾਂ ਦਿੱਤੀਆਂ।

Leave a Reply

Your email address will not be published. Required fields are marked *