ਸਰਪੰਚ ਪਾਲੀ ਸਿੰਘ ਕਮਲ ਦੀ ਪੂਰੀ ਟੀਮ ਵੱਲੋਂ ਐਸਐਚਓ ਜਸਵਿੰਦਰ ਕੌਰ ਦਾ ਸਨਮਾਨ

ਸੰਗਰੂਰ, (ਜਗਸੀਰ ਸਿੰਘ)- ਜਿਲ੍ਹੇ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਪਿੰਡ ਉੱਭਾਵਾਲ ਦੇ ਸਾਬਕਾ ਸਰਪੰਚ ਪਾਲੀ ਸਿੰਘ ਕਮਲ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਅੱਜ ਥਾਣਾ ਸਦਰ ਵਾਲੀਆਂ ਦੇ ਮੁੱਖ ਅਫ਼ਸਰ ਜਸਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਪਾਲੀ ਸਿੰਘ ਕਮਲ ਨੇ ਕਿਹਾ ਐਸਐਚਓ ਜਸਵਿੰਦਰ ਕੌਰ ਬੜੇ ਚੰਗੇ ਇਮਾਨਦਾਰ ਅਤੇ ਚੰਗੇ ਸੁਭਾਅ ਦੇ ਮਾਲਕ ਹਨ ਜੋਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਖਿਲਾਫ਼ ਕਾਰਵਾਈ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਇਨ੍ਹਾਂ ਵੱਲੋਂ ਚੰਗੇ ਮੋਹਤਬਰ ਪੁਰਸ਼ਾਂ ਦਾ ਹਰ ਪਲ ਮਾਣ ਸਤਿਕਾਰ ਕੀਤਾ ਜਾਂਦਾ ਹੈ, ਐਸਐਚਓ ਜਸਵਿੰਦਰ ਕੌਰ ਦੀ ਥਾਣਾ ਵਾਲੀਆਂ ਦੇ ਏਰੀਏ ਵਿੱਚ ਉਹਨਾਂ ਦੇ ਚੰਗੇ ਕੰਮਾਂ ਲਈ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਸਮੇਂ ਮੈਡਮ ਪਰਮਜੀਤ ਕੌਰ ਕਮਲ ,ਸ.ਨਿਰਭੈ ਸਿੰਘ ਛੰਨਾਂ,ਯੂਥ ਆਗੂ ਹੈਪੀ ਸਿੰਘ ਗਿੱਲ,ਗੋਲਡੀ ਸਿੰਘ ਅਤੇ ਹੋਰ ਪਤਵੰਤੇ ਸੱਜਣਾਂ ਨੇ ਐਸਐਚਓ ਜਸਵਿੰਦਰ ਕੌਰ ਨੂੰ ਸਿਰੋਪਾ, ਲੋਈ ਤੇ ਮਮੈਟੋ ਭੇਟ ਕੀਤਾ ਗਿਆ । ਇਸ ਸਮੇਂ ਐਸਐਚਓ ਜਸਵਿੰਦਰ ਕੌਰ ਨੇ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਾਂ ਤਾਂ ਗੈਰ ਕਾਨੂੰਨੀ ਕੰਮ ਛੱਡ ਕੇ ਚੰਗੇ ਨਾਗਰਿਕ ਬਣ ਜਾਓ ਨਹੀਂ ਤਾਂ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *