ਲੌਂਗੋਵਾਲ,(ਜਗਸੀਰ ਸਿੰਘ) ਸਥਾਨਕ ਗਾਹੁ ਪੱਤੀ ਵਿਖੇ ਸਥਿਤ ਸ਼ਹਿਰ ਦੇ ਪ੍ਰਮੁੱਖ ਸ਼ਮਸ਼ਾਨ ਘਾਟ ਅਤੇ ਸ਼ਾਂਤੀ ਹਾਲ ਦੇ ਸੰਚਾਲਨ ਲਈ ਬਣੀ ਸੰਸਥਾ ਰਾਮ ਬਾਗ ਸੁਧਾਰ ਕਮੇਟੀ ਐਂਡ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਵਿਜੇ ਕੁਮਾਰ ਗੋਇਲ ਨੇ ਅਸਤੀਫ਼ਾ ਦੇ ਦਿੱਤਾ ਹੈ। ਗੋਇਲ ਨੇ ਇਹ ਅਸਤੀਫ਼ਾ ਅੱਜ ਪਿੱਪਲ ਵਾਲੇ ਚੌਂਕ ਵਿਚ ਹੋਏ ਲੋਕਾਂ ਦੇ ਇਕੱਠ ਦੌਰਾਨ ਦਿੱਤਾ।ਉਨ੍ਹਾ ਕਿਹਾ ਪਿਛਲੇ 10 ਸਾਲਾਂ ਦੌਰਾਨ ਲੋਕਾਂ ਵਲੋ ਮਿਲੇ ਸਹਿਯੋਗ ਦੇ ਅਨੁਸਾਰ ਉਸ ਨੇ ਇਸ ਸੰਸਥਾ ਦਾ ਸੰਚਾਲਨ ਕੀਤਾ।ਜਿਸ ਦੌਰਾਨ ਸ਼ਾਂਤੀ ਹਾਲ ਅਤੇ ਲੰਗਰ ਹਾਲ ਦੀ ਛੱਤ ਤੇ ਫ਼ਰਸ਼, ਪਿਛਲੇ ਹਿੱਸੇ ਦੀ ਚਾਰਦੀਵਾਰੀ,ਇੰਟਰਲਾਕ ਟਾਇਲਾਂ ਦ ਫ਼ਰਸ਼,ਰਾਮ ਬਾਗ ਚ 200 ਦੇ ਕਰੀਬ ਬੂਟੇ ਲਗਾ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ ਅਤੇ ਸਾਧਨਾ ਦੇ ਮੁਤਾਬਿਕ ਰਾਮ ਬਾਗ ਚ ਹਰ ਤਰ੍ਹਾਂ ਦੇ ਯੋਗ ਪ੍ਰਬੰਧ ਕੀਤੇ । ਉਨ੍ਹਾ ਸਹਿਯੋਗ ਦੇਣ ਵਾਲੇ ਸੱਜਣਾ ਦਾ ਵੀ ਧੰਨਵਾਦ ਕੀਤਾ। ਵਰਨਣਯੋਗ ਹੈ ਕਿ ਇਸ ਸੰਸਥਾ ਦੇ ਪਹਿਲੇ ਪ੍ਰਧਾਨ ਕਾਮਰੇਡ ਦਰਸ਼ਨ ਕੁਮਾਰ ਲੰਬੂ ਦੇ ਦੇਹਾਂਤ ਤੋਂ ਬਾਅਦ ਇਹ ਜਿੰਮੇਵਾਰੀ ਵਿਜੇ ਕੁਮਾਰ ਨੂੰ ਸੌਂਪੀ ਗਈ ਸੀ।
ਵਿਜੇ ਕੁਮਾਰ ਗੋਇਲ ਨੇ ਦਿੱਤਾ ਰਾਮ ਬਾਗ ਸੁਧਾਰ ਕਮੇਟੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ