ਕਵਿਤਾ = ” ਹਿੰਮਤ “
ਕਦੇ ਟੁੱਟੀ , ਕਦੇ ਹਾਰੀ ਮੈਂ
ਪਰ ਹਿੰਮਤ ਰੱਖੀ ਜਾਰੀ ਮੈਂ ।
ਦੁਨੀਆਂ ਦੀ ਛੱਡ ਕੇ ਪਰਵਾਹ ਸਾਰੀ, ਆਪਣੇ ਸੁਪਨਿਆਂ ਲਈ ਭਰੀ ਉਡਾਰੀ ਮੈਂ।
ਮੰਜ਼ਿਲ ਦੇ ਰਾਹ ‘ਤੇ ਚਲਦੇ ਹੋਏ
ਸਭ ਔਕੜਾਂ ‘ਤੇ ਬਾਜ਼ੀ ਮਾਰੀ ਮੈਂ ।
ਭੁੱਲ ਕੇ ਸਭ ਤਾਅਨੇ-ਮਿਹਣੇ ਦੁਨੀਆ ਦੇ
ਕੀਤੀ ਅੱਗੇ ਵਧਣ ਦੀ ਤਿਆਰੀ ਮੈਂ ।
ਹਾਂ, ਸੀ ਕਦੇ ਦੱਬੀ-ਕੁਚਲੀ ਵਿਚਾਰੀ ਮੈਂ ਪਰ ਅੱਜ ਹਰ ਖੇਤਰ ‘ਚ ਮੱਲ ਮਾਰੀ ਮੈਂ।
ਹਰ ਰਿਸ਼ਤੇ ਨੂੰ ਜੋੜ ਕੇ ਰੱਖਣ ਵਾਲੀ
ਅੱਜ ਆਪਣਿਆਂ ਤੋਂ ਹੀ ਹਾਰੀ ਮੈਂ ।
ਸਦੀਆਂ ਦੀਆਂ ਬੇੜੀਆਂ ਤੋੜ ਕੇ ਸਭ
ਨਵੇਂ ਸਮਾਜ ਦੀ ਕਰਨੀ ਉਸਾਰੀ ਮੈਂ । ਆਪਣੀ ਕਲਮ ਦੀ ਤਾਕਤ ਨੂੰ ਜਾਨਣ ਲਈ
ਖਿਆਲਾਂ ਦੇ ਸਮੁੰਦਰ ‘ਚ ਲਾਵਾਂ ਤਾਰੀ ਮੈਂ
ਕਦੇ ਟੁੱਟੀ ਅੰਦਰੋਂ ਸਾਰੀ ਮੈਂ ।
ਪਰ ਹਿੰਮਤ ਰੱਖੀ ਜਾਰੀ ਮੈਂ ,
ਬਸ ਹਿੰਮਤ ਰੱਖੀ ਜਾਰੀ ਮੈਂ ।
ਪਰਵਿੰਦਰ ਕੌਰ ਸ਼ੇਰਗਿੱਲ
( ਪੰਜਾਬੀ ਅਧਿਆਪਿਕਾ )
ਸ.ਮਾ.ਸ.ਸ.ਸਕੂਲ ਸ਼ੇਰੋਂ (ਸੰਗਰੂਰ)