ਵੱਡੀ ਖ਼ਬਰ ; 19 ਜੂਨ ਤੱਕ ਲਾਗੂ ਹੋਈ ਧਾਰਾ 163, 5 ਤੋਂ ਜ਼ਿਆਦਾ ਲੋਕ ਹੋਏ ਇਕੱਠੇ ਤਾਂ…

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਮਾਜਰਾ ਥਾਣਾ ਖੇਤਰ ਵਿਚ ਦੋ ਧਿਰਾਂ ਵਿਚਾਲੇ ਟਕਰਾਅ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਕ ਕੁੜੀ ਦੇ ਲਾਪਤਾ ਹੋਣ ਪਿੱਛੋਂ 2 ਧਿਰਾਂ ਵਿਚਾਲੇ ਜ਼ੋਰਦਾਰ ਝੜਪ ਹੋ ਗਈ। ਜਿਸ ਕਾਰਨ ਕਈ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਇਸ ਝੜਪ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਧਾਰਾ-163 ਲਾਗੂ ਕਰ ਦਿੱਤੀ ਹੈ। ਇਹ ਧਾਰਾ 13 ਜੂਨ ਦੀ ਰਾਤ 10.30 ਵਜੇ ਤੋਂ ਪ੍ਰਭਾਵੀ ਹੋ ਕੇ 19 ਜੂਨ 2025 ਤੱਕ ਲਾਗੂ ਰਹੇਗੀ।

ਕੀ ਹੈ ਪੂਰਾ ਮਾਮਲਾ ਹੈ?

ਇਹ ਪੂਰਾ ਵਿਵਾਦ ਇਕ ਨਾਬਾਲਗ ਕੁੜੀ ਦੇ ਕਥਿਤ ਅਗਵਾ ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ ਕਿਸੇ ਹੋਰ ਭਾਈਚਾਰੇ ਦੇ ਨੌਜਵਾਨ ਨੇ ਕੁੜੀ ਨੂੰ ਵਰਗਲਾ ਕੇ ਭਜਾ ਕੇ ਲੈ ਗਿਆ। ਇਸ ਘਟਨਾ ਤੋਂ ਬਾਅਦ ਦੋਵਾਂ ਭਾਈਚਾਰਿਆਂ ਵਿਚਕਾਰ ਤਣਾਅ ਵਧ ਗਿਆ, ਜਿਸ ਕਾਰਨ ਸ਼ੁੱਕਰਵਾਰ ਸ਼ਾਮ ਨੂੰ ਟਕਰਾਅ ਹੋ ਗਿਆ। ਇਸ ਝੜਪ ਵਿਚ ਤਿੰਨ ਪੁਲਸ ਮੁਲਾਜ਼ਮ ਵੀ ਜ਼ਖਮੀ ਹੋ ਗਏ।

Leave a Reply

Your email address will not be published. Required fields are marked *