ਗਰਮੀਆਂ ‘ਚ ਪਾਣੀ ਪੀਣ ਦਾ ਕੀ ਹੈ ਸਹੀ ਸਮਾਂ

ਗਰਮੀਆਂ ਦੇ ਦਿਨਾਂ ‘ਚ ਪਸੀਨਾ ਵੱਧ ਆਉਂਦਾ ਹੈ ਜਿਸ ਨਾਲ ਸਰੀਰ ਦੀ ਨਮੀ ਤੇਜ਼ੀ ਨਾਲ ਘਟਦੀ ਹੈ। ਅਜਿਹੇ ਸਮੇਂ ‘ਚ ਪਾਣੀ ਪੀਣਾ ਸਿਰਫ਼ ਪਿਆਸ ਬੁਝਾਉਣ ਲਈ ਨਹੀਂ, ਸਗੋਂ ਸਰੀਰ ਨੂੰ ਹਾਈਡ੍ਰੇਟ, ਠੰਡਾ ਅਤੇ ਤੰਦਰੁਸਤ ਰੱਖਣ ਲਈ ਵੀ ਬਹੁਤ ਜ਼ਰੂਰੀ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਪਾਣੀ ਪੀਣ ਦਾ ਵੀ ਇਕ ਸਹੀ ਸਮਾਂ ਹੁੰਦਾ ਹੈ? ਜੇ ਗਲਤ ਸਮੇਂ ਪੀਤਾ ਜਾਵੇ ਤਾਂ ਇਹ ਹਾਜ਼ਮੇ ਅਤੇ ਸਿਹਤ ਦੋਹਾਂ ‘ਤੇ ਉਲਟ ਅਸਰ ਪਾ ਸਕਦਾ ਹੈ। ਆਓ ਜਾਣੀਏ ਕਿ ਗਰਮੀਆਂ ‘ਚ ਕਦੋਂ ਅਤੇ ਕਿਵੇਂ ਪਾਣੀ ਪੀਣਾ ਸਭ ਤੋਂ ਜ਼ਿਆਦਾ ਲਾਭਕਾਰੀ ਹੁੰਦਾ ਹੈ।

ਸਵੇਰੇ ਉਠਦੇ ਹੀ
– ਇਕ-ਦੋ ਗਿਲਾਸ ਕੋਸਾ ਪਾਣੀ ਪੀਣ ਨਾਲ ਸਰੀਰ ਦੇ ਟੌਕਸਿਨ ਨਿਕਲਦੇ ਹਨ ਅਤੇ ਹਾਜ਼ਮਾ ਵੀ ਠੀਕ ਰਹਿੰਦਾ ਹੈ।

ਭੋਜਨ ਤੋਂ 30 ਮਿੰਟ ਪਹਿਲਾਂ
– ਇਹ ਭੁੱਖ ਨੂੰ ਕਾਬੂ ‘ਚ ਰੱਖਣ ‘ਚ ਮਦਦ ਕਰਦਾ ਹੈ ਅਤੇ ਭੋਜਨ ਨੂੰ ਸਹੀ ਢੰਗ ਨਾਲ ਪਚਾਉਣ ‘ਚ ਸਹਾਇਕ ਹੁੰਦਾ ਹੈ।

ਭੋਜਨ ਤੋਂ 30-60 ਮਿੰਟ ਬਾਅਦ
– ਇਹ ਹਾਜ਼ਮੇ ਨੂੰ ਠੰਡਾ ਰੱਖਦਾ ਹੈ ਅਤੇ ਭੋਜਨ ਨੂੰ ਚੰਗੀ ਤਰ੍ਹਾਂ ਪਚਾਉਣ ‘ਚ ਮਦਦ ਕਰਦਾ ਹੈ।

ਕਸਰਤ ਤੋਂ ਪਹਿਲਾਂ ਅਤੇ ਬਾਅਦ
– ਐਕਸਰਸਾਈਜ਼ ਕਰਨ ਤੋਂ ਪਹਿਲਾਂ ਇਕ ਗਿਲਾਸ ਪਾਣੀ ਸਰੀਰ ਨੂੰ ਤਿਆਰ ਕਰਦਾ ਹੈ ਅਤੇ ਬਾਅਦ ‘ਚ ਪਸੀਨੇ ਨਾਲ ਖਤਮ ਹੋਈ ਨਮੀ ਨੂੰ ਮੁੜ ਪੂਰਾ ਕਰਦਾ ਹੈ।

ਸੋਣ ਤੋਂ ਥੋੜ੍ਹਾ ਸਮਾਂ ਪਹਿਲਾਂ
– ਸੌਣ ਤੋਂ ਪਹਿਲਾਂ ਇੱਕ ਗਿਲਾਸ ਪਾਣੀ ਪੀਣ ਨਾਲ ਰਾਤ ਦੌਰਾਨ ਪਾਣੀ ਦੀ ਘਾਟ ਨਹੀਂ ਹੁੰਦੀ ਅਤੇ ਸਰੀਰ ਹਾਈਡ੍ਰੇਟ ਰਹਿੰਦਾ ਹੈ।

ਗਰਮੀਆਂ ਵਿਚ ਪਾਣੀ ਪੀਣਾ ਜਿੰਨਾ ਜ਼ਰੂਰੀ ਹੈ, ਓਨਾ ਹੀ ਮਹੱਤਵਪੂਰਣ ਹੈ ਉਸਦਾ ਸਹੀ ਸਮਾਂ। ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਦਿਨ ਵਿਚ 8–10 ਗਿਲਾਸ ਪਾਣੀ ਅਤੇ ਸਹੀ ਸਮੇਂ ‘ਤੇ ਪੀਣਾ ਤੁਹਾਡੀ ਤੰਦਰੁਸਤੀ ਲਈ ਲਾਭਕਾਰੀ ਸਾਬਤ ਹੋਵੇਗਾ।

Leave a Reply

Your email address will not be published. Required fields are marked *