ਪੰਜਾਬੀਓ ਪਹਿਲਾਂ ਕਰ ਲਓ ਤਿਆਰੀ,  ਬਿਜਲੀ ਸਪਲਾਈ ਰਹੇਗੀ ਬੰਦ

ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਲੰਮਾ ਪਾਵਰ ਕੱਟ ਲੱਗਣ ਜਾ ਰਿਹਾ ਹੈ।  ਪੰਜਾਬ ਬਿਜਲੀ ਵਿਭਾਗ ਵੱਲੋਂ ਗਰਮੀ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ। ਇਸ ਸਬੰਧੀ ਵਿਭਾਗ ਵੱਲੋਂ ਵੱਖ-ਵੱਖ ਸ਼ਹਿਰਾਂ ਬਾਰੇ ਦਿੱਤੇ ਗਏ ਵੇਰਵੇ ਹੇਠਾਂ ਮੁਤਾਬਕ ਹਨ-

ਬਟਾਲਾ/ਕਾਦੀਆਂ ਵਿਚ ਬਿਜਲੀ ਰਹੇਗੀ ਬੰਦ

ਅੱਜ 14 ਜੂਨ ਨੂੰ ਬਿਜਲੀ ਸਪਲਾਈ ਸਬ ਡਵੀਜ਼ਨ ਡੇਹਰੀਵਾਲ ਦਰੋਗਾ ਅਧੀਨ ਪੈਂਦੇ ਵੱਖ-ਵੱਖ ਥਾਵਾਂ ਤੇ ਬੰਦ ਰਹੇਗੀ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਡੀਓ ਨ੍ਰਿਪਜੀਤ ਸਿੰਘ ਡੇਹਰੀਵਾਲ ਦਰੋਗਾ ਨੇ ਦੱਸਿਆ ਕਿ 66 ਕੇਬੀ ਸਬ ਸਟੇਸ਼ਨ ਡੇਹਰੀਵਾਲ ਦਰੋਗਾ ਵਿਖੇ ਪਾਵਰ ਟਰਾਂਸਫਰ ਟੀ 1 ਨੂੰ ਵੱਡਾ ਕਰਨ ਵਾਸਤੇ ਬਦਲੀ ਹੋਣ ਕਾਰਨ ਬਿਜਲੀ ਘਰ ਤੋਂ ਚਲਦੇ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ।

ਅਬੋਹਰ ਬਿਜਲੀ ਸਪਲਾਈ ਬੰਦ ਰਹੇਗੀ

ਵਧੀਕ ਨਿਗਰਾਨ ਇੰਜੀਨੀਅਰ ਸੁਦੀਪ ਸੋਖਲ ਨੇ ਦੱਸਿਆ ਕਿ ਮਿਤੀ 14 ਨੂੰ 220 ਕੇ. ਵੀ. ਅਬੋਹਰ ਗਰਿੱਡ ਅੰਦਰ 66 ਕੇ. ਵੀ. ਬੱਸ ਬਾਰ ਦੀ ਜ਼ਰੂਰੀ ਮੁਰੰਮਤ ਅਤੇ ਰੱਖ ਰਾਖਵ ਲਈ 220 ਕੇ. ਵੀ. ਗਰਿੱਡ ਤੋਂ ਚੱਲਦੇ ਸਾਰੇ 66 ਕੇ. ਵੀ. ਗਰਿੱਡਾਂ ਅਤੇ ਸਾਰੇ 11 ਕੇ. ਵੀ. ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਨਾਲ ਮੰਡਲ ਅਬੋਹਰ ਅਧੀਨ ਆਉਂਦੇ ਸਾਰੇ ਉਪ ਮੰਡਲਾਂ ਅਧੀਨ ਚਲਦੇ ਪਿੰਡਾਂ ਅਤੇ ਪੂਰੇ ਅਬੋਹਰ ਸ਼ਹਿਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਬਿਜਲੀ ਸਪਲਾਈ ਬੰਦ ਦਾ ਸਮਾ ਲੋੜ ਮੁਤਾਬਿਕ ਘਟਾਇਆ ਜਾ ਵਧਾਇਆ ਜਾ ਸਕਦਾ ਹੈ।

ਮੋਗਾ ‘ਚ ਬਿਜਲੀ ਬੰਦ ਰਹੇਗੀ

ਵਧੀਕ ਨਿਗਰਾਨ ਇੰਜੀਨੀਅਰ ਪੀ. ਡੀ. ਐੱਮ. ਪੀ. ਐੱਸ. ਟੀ. ਸੀ. ਐੱਲ. ਮੋਗਾ ਅਤੇ ਵਧੀਨ ਨਿਗਰਾਨ ਇੰਜੀਨੀਅਰ ਸ਼ਹਿਰੀ ਮੋਗਾ ਦੇ ਇੰਜ. ਬਲਵੀਰ ਸਿੰਘ ਹਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 220 ਕੇ.ਵੀ ਗਰਿੱਡ ਸਿੰਘਾਂ ਵਾਲਾ ਤੇ ਜ਼ਰੂਰੀ ਮੁਰੰਮਤ ਕਾਰਨ 14 ਜੂਨ ਨੂੰ ਸਵੇਰੇ 7 ਤੋਂ ਦੁਪਹਿਰ 1 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ 11 ਕੇ.ਵੀ ਵੇਦਾਂਤ ਨਗਰ ਅਰਬਨ, 11 ਕੇ.ਵੀ ਸਿੰਘਾਂ ਵਾਲਾ ਯੂ. ਪੀ. ਐੱਸ. ਅਤੇ 11 ਕੇ.ਵੀ. ਨਿਗਾਹਾ ਰੋਡ ਫੀਡਰ ਬੰਦ ਰਹਿਣਗੇ।

Leave a Reply

Your email address will not be published. Required fields are marked *