ਸਰਸਵਤੀ ਵਿਦਿਆ ਮੰਦਿਰ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਖੇਡਾਂ ਵਿੱਚ ਮਾਰੀਆਂ ਮੱਲਾਂ

ਲੌਂਗੋਵਾਲ,17 ਸਤੰਬਰ (ਜਗਸੀਰ ਸਿੰਘ)- ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੀਬੀਐਸਈ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਸਰਸਵਤੀ ਵਿਦਿਆ ਮੰਦਿਰ ਸੀਨੀਅਰ ਸੈਕੈਂਡਰੀ ਸਕੂਲ ਸ਼ਾਹਪੁਰ ਰੋਡ ਚੀਮਾ ਮੰਡੀ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਖੇਡਾਂ ਦੇ ਵਿੱਚ ਮੱਲਾਂ ਮਾਰੀਆਂ ਹਨ ।ਇਸ ਸਬੰਧੀ ਵਧੇਰੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਿੰਸੀਪਲ ਕਮਲ ਗੋਇਲ ਨੇ ਦੱਸਿਆ ਕਿ ਬੀਤੇ ਦਿਨੀ ਸੰਗਰੂਰ ਵਿਖੇ ਹੋਈਆਂ ਜਿਲ੍ਹਾ ਪੱਧਰੀ ਕਰਾਟੇ ਖੇਡਾਂ ਦੇ ਵਿੱਚ ਸਕੂਲ ਵੱਲੋਂ ਖੇਡਦੇ ਹੋਏ 14 ਸਾਲਾ ਲੜਕਿਆਂ ਦੇ ਗਰੁੱਪ ਵਿੱਚ ਵਿਵੇਕ ਸ਼ਰਮਾ, ਏਕਮਜੋਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕਰਦੇ ਹੋਏ ਗੋਲਡ ਮੈਡਲ ਅਤੇ ਦਿਲਜੀਤ ਸਿੰਘ ਨੇ ਦੂਸਰਾ ਸਥਾਨ ਹਾਸਲ ਕਰਦੇ ਹੋਏ ਸਿਲਵਰ ਮੈਡਲ, ਇਸੇ ਤਰ੍ਹਾਂ 17 ਸਾਲਾ ਵਰਗ ਲੜਕਿਆਂ ਦੇ ਗਰੁੱਪ ਵਿੱਚ ਜਸ਼ਨਦੀਪ ਸਿੰਘ,ਨਵਦੀਪ ਸਿੰਘ,ਏਕਮਜੋਤ ਸਿੰਘ ਨੇ ਦੂਸਰਾ ਸਥਾਨ ਹਾਸਲ ਕਰਕੇ ਸਿਲਵਰ ਮੈਡਲ ਪ੍ਰਾਪਤ ਕੀਤਾ। ਇੱਥੇ ਜਾਣਕਾਰੀ ਦਿੰਦੇ ਉਹਨਾਂ ਨੇ ਦੱਸਿਆ ਕਿ ਵਿਵੇਕ ਸ਼ਰਮਾ ਅਤੇ ਏਕਮਜੋਤ ਸਿੰਘ ਦੀ ਚੋਣ ਸਟੇਟ ਪੱਧਰੀ ਖੇਡਾਂ ਦੇ ਲਈ ਵੀ ਹੋ ਗਈ ਹੈ,ਸਕੂਲ ਪਹੁੰਚਣ ਤੇ ਸਮੂਹ ਸਟਾਫ ਵੱਲੋਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ । ਇਸ ਸਮੇਂ ਡੀ.ਪੀ. ਗਗਨਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਰਮਨਦੀਪ ਕੌਰ,ਮਨਮੀਤ ਕੌਰ,ਕਮਲੇਸ਼ ਰਾਣੀ, ਕੋਚ ਸ਼ਿਵ ਕੁਮਾਰ,ਮਨਪ੍ਰੀਤ ਕੌਰ ਜੋਸ਼ੀ ਸਰ, ਸਵੀਨਾ ਮੈਡਮ,ਜੋਤੀ ਸ਼ਰਮਾ ਹਾਜਰ ਸਨ ।

Leave a Reply

Your email address will not be published. Required fields are marked *