ਲੌਂਗੋਵਾਲ,19 ਸਤੰਬਰ (ਜਗਸੀਰ ਸਿੰਘ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਰਿੰਗ ਐਂਡ ਟੈਕਨੋਲੋਜੀ (ਸਲਾਈਟ) ਵਿਖੇ ਹਰ ਸਾਲ ਕਰਵਾਇਆ ਜਾਣ ਵਾਲਾ ਤਕਨੀਕੀ ਮਹਾਕੁੰਭ ‘ਟੈਕਫੈਸਟ -2025, 19 ਤੇ 20 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ।
ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ‘ਚ ਸੰਸਥਾ ਦੇ ਡਾਇਰੈਕਟਰ ਪ੍ਰੋਫੈਸਰ ਮਨੀਕਾਂਤ ਪਾਸਵਾਨ ਅਤੇ ਡੀਨ ਵਿਦਿਆਰਥੀ ਕਲਿਆਣ ਐਮ. ਐਮ. ਸਿਨਹਾ, ਟੈੱਕ ਫੈਸਟ ਦੀ ਕੋਰ ਟੀਮ, ਚੇਅਰਮੈਨ, ਵਾਈਸ-ਚੇਅਰਮੈਨ ਅਤੇ ਸਾਰੇ ਫੈਕਲਟੀ ਕਨਵੀਨਰ ਸ਼ਾਮਲ ਹੋਏ। ਟੀਮ ਨੇ ਹੁਣ ਤੱਕ ਦੀ ਤਿਆਰੀਆਂ ਦੀ ਵਿਸਥਾਰਪੂਰਵਕ ਪ੍ਰਗਤੀ ਰਿਪੋਰਟ ਪੇਸ਼ ਕੀਤੀ। ਇਸ ਸਮੇਂ ਡਾਇਰੈਕਟਰ ਪਾਸਵਾਨ ਨੇ ਦੱਸਿਆ ਕਿ ਭਾਗੀਦਾਰਾਂ ਵੱਲੋਂ ਕੁਝ ਖਾਸ ਖੇਤਰਾਂ ‘ਚ ਡੂੰਘੀ ਦਿਲਚਸਪੀ ਵਿਖਾਈ ਜਾ ਰਹੀ ਹੈ। ਇਸ ਮੇਲੇ ‘ਚ ਰੋਬੋਜ਼ਾਰ ਰੋਬੋਟਿਕਸ ਖੇਤਰ ‘ਚ 70 ਤੋਂ ਵੱਧ ਟੀਮਾਂ ਵੱਲੋਂ ਵੱਖ-ਵੱਖ ਮੁਕਾਬਲਿਆਂ ‘ਚ ਭਾਗ ਲੈ ਰਹੀਆਂ ਹਨ। ਇਸੇ ਤਰ੍ਹਾਂ ਪ੍ਰਮੁੱਖ ਮਾਡਲ ਪ੍ਰਦਰਸ਼ਨੀ ‘ਕਾਰਜ ਰਚਨਾ’ ‘ਚ 40 ਤੋਂ ਵੱਧ ਨਵੀਨ ਮਾਡਲਾਂ ਅਤੇ 200 ਤੋਂ ਵੱਧ ਭਾਗੀਦਾਰ ਹਿੱਸਾ ਲੈ ਰਹੇ ਹਨ। ਇਸੇ ਲੜੀ ਤਹਿਤ ਡਾਇਰੈਕਟਰ ਪ੍ਰੋਫੈਸਰ ਮਨੀਕਾਂਤ ਪਾਸਵਾਨ ਨੇ ਦੁੱਗਾਂ ਗੇਟ ਦੇ ਨੇੜੇ ਸਥਿਤ ਸ਼ਹਿਦ ਮੁੱਖੀ ਪਾਲਣ ਕੇਂਦਰ ਦਾ ਦੌਰਾ ਵੀ ਕੀਤਾ।