ਫੇਫੜਿਆਂ ਦੇ ਕੈਂਸਰ ਨੂੰ ਲੈ ਕੇ ਦੁਨੀਆ ਭਰ ਵਿਚ ਇਕ ਨਵਾਂ ਅਤੇ ਚਿੰਤਾਜਨਕ ਰੁਝਾਨ ਸਾਹਮਣੇ ਆਇਆ ਹੈ, ਜਿਸ ਨੇ ਮੈਡੀਕਲ ਮਾਹਿਰਾਂ ਦੀ ਚਿੰਤਾ ਕਾਫ਼ੀ ਵਧਾ ਦਿੱਤੀ ਹੈ। ਤਾਜ਼ਾ ਖੋਜ ਅਨੁਸਾਰ ਹੁਣ ਇਹ ਬੀਮਾਰੀ ਸਿਰਫ਼ ਸਿਗਰੇਟ ਪੀਣ ਵਾਲਿਆਂ ਤੱਕ ਸੀਮਤ ਨਹੀਂ ਰਹੀ, ਸਗੋਂ ਬਿਨਾਂ ਸਿਗਰੇਟ ਪੀਣ ਵਾਲੇ ਨੌਜਵਾਨ ਵੀ ਤੇਜ਼ੀ ਨਾਲ ਇਸ ਦੀ ਲਪੇਟ ਵਿਚ ਆ ਰਹੇ ਹਨ। ਯੂ. ਐੱਸ. ਸੀ. ਨੌਰਿਸ ਕੰਪਰੀਹੈਂਸਿਵ ਕੈਂਸਰ ਸੈਂਟਰ ਅਤੇ ਕੇਕ ਮੈਡੀਸਨ ਵੱਲੋਂ ਕੀਤੇ ਅਧਿਐਨ ਵਿਚ 50 ਸਾਲ ਤੋਂ ਘੱਟ ਉਮਰ ਦੇ 187 ਮਰੀਜ਼ਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਨਤੀਜੇ ਹੈਰਾਨ ਕਰਨ ਵਾਲੇ ਸਨ ਕਿ ਇਨ੍ਹਾਂ ਵਿਚੋਂ ਵੱਡੀ ਗਿਣਤੀ ਉਨ੍ਹਾਂ ਦੀ ਸੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕਦੇ ਸਿਗਰੇਟ ਨਹੀਂ ਪੀਤੀ। ਹੋਰ ਵੀ ਚਿੰਤਾਜਨਕ ਗੱਲ ਇਹ ਸਾਹਮਣੇ ਆਈ ਕਿ ਨੌਜਵਾਨ ਔਰਤਾਂ ਵਿਚ ਇਸ ਬੀਮਾਰੀ ਦਾ ਖ਼ਤਰਾ ਮਰਦਾਂ ਦੇ ਮੁਕਾਬਲੇ ਕਾਫ਼ੀ ਵੱਧ ਹੈ।
ਅਧਿਐਨ ਦੌਰਾਨ ਇਹ ਵੀ ਪਤਾ ਲੱਗਿਆ ਕਿ ਬਹੁਤ ਸਾਰੇ ਮਰੀਜ਼ ਸਿਹਤਮੰਦ ਖ਼ੁਰਾਕ (ਫਲ, ਸਬਜ਼ੀਆਂ ਅਤੇ ਸਾਬਤ ਅਨਾਜ) ਦਾ ਨਿਯਮਿਤ ਸੇਵਨ ਕਰਦੇ ਸਨ। ਮਾਹਿਰਾਂ ਅਨੁਸਾਰ ਵਾਤਾਵਰਣ ਦੀ ਇਸ ਬਿਮਾਰੀ ਲਈ ਵੱਡਾ ਖਤਰਾ ਹੈ, ਜਿਸ ‘ਚ ਹਵਾ ਪ੍ਰਦੂਸ਼ਣ, ਜ਼ਹਿਰੀਲੇ ਰਸਾਇਣ, ਧੂੜ ਅਤੇ ਆਧੁਨਿਕ ਜੀਵਨਸ਼ੈਲੀ ਦੇ ਅਣਦੇਖੇ ਕਾਰਕ ਇਸ ਦੇ ਪਿੱਛੇ ਹੋ ਸਕਦੇ ਹਨ।
ਮਰੀਜ਼ਾਂ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦੈ
ਇਹ ਖੁਲਾਸਾ ਸਪੱਸ਼ਟ ਕਰਦਾ ਹੈ ਕਿ ਫੇਫੜਿਆਂ ਦਾ ਕੈਂਸਰ ਹੁਣ ਸਿਰਫ਼ ਸਿਗਰੇਟ ਨਾਲ ਨਹੀਂ ਜੁੜਿਆ। ਉਨ੍ਹਾਂ ਕਿਹਾ ਕਿ ਛਾਤੀ ਰੋਗ ਨਾਲ ਸਬੰਧਤ ਮਰੀਜ਼ਾਂ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।
ਨੌਜਵਾਨ ਔਰਤਾਂ ਵਿਚ ਵੱਧਦੇ ਕੇਸ ਗੰਭੀਰ ਸੰਕੇਤ
ਨੌਜਵਾਨ ਔਰਤਾਂ ਵਿਚ ਵੱਧਦੇ ਕੇਸ ਬਹੁਤ ਗੰਭੀਰ ਸੰਕੇਤ ਹਨ। ਇਸ ਵਿਚ ਹਾਰਮੋਨਲ ਅਤੇ ਵਾਤਾਵਰਣੀ ਕਾਰਨਾਂ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ।
ਲੱਛਣਾਂ ਨੂੰ ਹਲਕੇ ਵਿੱਚ ਨਾ ਲਓ
ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਲੰਬੇ ਸਮੇਂ ਦੀ ਖੰਘ, ਛਾਤੀ ਵਿਚ ਦਰਦ ਜਾਂ ਸਾਹ ਲੈਣ ਵਿਚ ਤਕਲੀਫ਼ ਨੂੰ ਕਦੇ ਵੀ ਹਲਕੇ ਵਿਚ ਨਾ ਲਿਆ ਜਾਵੇ। ਸਿਰਫ਼ ਸਿਹਤਮੰਦ ਖਾਣ-ਪੀਣ ਕਾਫ਼ੀ ਨਹੀਂ, ਸਾਫ਼ ਹਵਾ ਅਤੇ ਪ੍ਰਦੂਸ਼ਣ ’ਤੇ ਕੰਟਰੋਲ ਲਈ ਸਾਂਝੇ ਯਤਨ ਜ਼ਰੂਰੀ ਹਨ।