ਦਿਲਜੀਤ ਦੋਸਾਂਝ ਦਾ ਕੈਨੇਡਾ ‘ਚ ਹੋਇਆ ਵਿਰੋਧ, ਸ਼ੋਅ ਤੋਂ ਪਹਿਲਾਂ ਵੱਖਵਾਦੀ ਸੰਗਠਨਾਂ ਵੱਲੋਂ ਪ੍ਰਦਰਸ਼ਨ

ਪੰਜਾਬੀ ਗਾਇਕ ਦਲਜੀਤ ਦੋਸਾਂਝ ਵਲੋਂ ਕਾਫੀਂ ਦੇਸ਼ਾਂ ਵਿੱਚ ਆਪਣੇ ਸ਼ੋਅ ਲਗਾਏ ਜਾ ਰਹੇ ਹਨ । ਦਿਲਜੀਤ ਦੇ ਕੈਨੇਡਾ ਦੇ ਵੈਨਕੁਵਰ ਸ਼ਹਿਰ ਵਿੱਚ ਸ਼ੋਅ ਨੂੰ ਲੈ ਕੇ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ । ਬੀਤੀ ਕੱਲ੍ਹ ਦਿਲਜੀਤ ਦਾ ਵੈਨਕੁਵਰ ਵਿੱਚ ਸ਼ੋਅ ਸ਼ੁਰੂ ਹੋਣ ਤੋਂ ਪਹਿਲਾ ਹੀ, ਵੱਖਵਾਦੀ ਸੰਗਠਨ ਦੇ ਕਈ ਲੋਕਾਂ ਵਲੋਂ ਇਸ ਸ਼ੋਅ ਦਾ ਵਿਰੋਧ ਕੀਤਾ ਗਿਆ ਹੈ । ਦਿਲਜੀਤ ਦਾ ਇਹ ਵਿਰੋਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ ਨੂੰ ਲੈ ਕੇ ਕੀਤਾ ਗਿਆ ਹੈ। 

ਤੁਹਾਨੂੰ ਦੱਸ ਦਈਏ ਕਿ ਕੁਝ ਸਮੇਂ ਪਹਿਲਾ ਦਿਲਜੀਤ ਦੌਸਾਂਝ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਗਈ ਸੀ । ਜਿਸ ਦੌਰਾਨ PM ਮੋਦੀ ਵਲੋਂ ਦਿਲਜੀਤ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਗਈ। ਸੋਸ਼ਲ ਮੀਡੀਆ ‘ਤੇ ਵੀ ਦਿਲਜੀਤ ਦੋਸਾਂਝ ਦੀ ਕਾਫੀ ਸ਼ਲਾਘਾ ਹੋਈ ਸੀ, ਪਰ ਕੁਝ ਵੱਖਵਾਦੀਆਂ ਵੱਲੋਂ ਇਸ ਮੁਲਾਕਾਤ ਦਾ ਤਿੱਖਾ ਵਿਰੋਧ ਕਰਦਿਆਂ ਦਿਲਜੀਤ ਨੂੰ ਸਿੱਖ ਵਿਰੋਧੀ ਦੱਸਿਆ ਗਿਆ ਹੈ।

Leave a Reply

Your email address will not be published. Required fields are marked *