ਸਟੇਡੀਅਮ ਦੀ ਉਸਾਰੀ ਸ਼ੁਰੂ ਕਰਵਾਉਣ ਸਬੰਧੀ ਡਾ. ਹਰਵਿੰਦਰ ਸਿੰਘ ਨੇ ਲਿਖਿਆ ਮੁੱਖ ਮੰਤਰੀ ਨੂੰ ਪੱਤਰ

ਲੌਂਗੋਵਾਲ, 26 ਸਤੰਬਰ (ਜਗਸੀਰ ਸਿੰਘ)- ਕਸਬਾ ਲੌਂਗੋਵਾਲ ਵਿਖੇ ਖੇਡ ਸਟੇਡੀਅਮ ਉਸਾਰੀ ਸ਼ੁਰੂ ਕਰਵਾਉਣ ਲਈ ਡਾ. ਹਰਵਿੰਦਰ ਸਿੰਘ ਸਰਾਓ ਨੇ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ।ਇਸ ਸਬੰਧੀ ਫੋਨ ਤੇ ਗੱਲਬਾਤ ਕਰਦਿਆਂ ਡਾਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਸਰਦਾਰ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਸਰਦਾਰ ਹਰਪਾਲ ਸਿੰਘ ਚੀਮਾ ਨੇ ਆਪਣੇ ਪਹਿਲੇ ਬਜਟ ਜੂਨ 2022 ਵਿੱਚ ਲੌਂਗੋਵਾਲ ਵਿੱਖੇ ਇੱਕ ਅਤੀ ਆਧੁਨਿਕ ਖੇਡ ਸਟੇਡੀਅਮ ਦੀ ਘੋਸ਼ਣਾ ਕੀਤੀ ਗਈ ਸੀ ਜਿਸ ਦਾ ਨੀਂਹ ਪੱਥਰ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਲੌਂਗੋਵਾਲ ਵਿਖ਼ੇ ਪੁਲੀਸ ਸਟੇਸ਼ਨ ਦੇ ਨਜ਼ਦੀਕ ਆਪਣੇ ਕਰ ਕਮਲਾਂ ਦੁਆਰਾ ਰੱਖਿਆ ਸੀ ਜਿਸ ਲਈ ਲੌਂਗੋਵਾਲ ਵਾਸੀਆਂ ਅਤੇ ਆਲੇ ਦੁਆਲੇ ਦੀਆਂ ਪੰਚਾਇਤਾਂ ਨੇ ਹਲਕਾ ਵਿਧਾਇਕ ਅਮਨ ਅਰੋਡ਼ਾ ਅਤੇ ਪੰਜਾਬ ਸਰਕਾਰ ਦੇ ਇਸ ਨੇਕ ਕੰਮ ਦੀ ਖ਼ੂਬ ਪ੍ਰਸ਼ੰਸਾ ਕੀਤੀ ਸੀ ,ਪਰ ਹੁਣ ਤੱਕ ਕਿਸੇ ਕਾਰਨ ਸਟੇਡੀਅਮ ਦੀ ਉਸਾਰੀ ਸ਼ੁਰੂ ਨਹੀਂ ਹੋ ਸਕੀ ਇਸ ਦੇ ਸਬੰਧ ਵਿੱਚ ਪਿੰਡ ਦੇ ਪਤਵੰਤੇ ਲੋਕ ਅਤੇ ਸੰਸਥਾਵਾਂ ਦੇ ਨੁਮਾਇਦੇ ਮਾਨਯੋਗ ਕੈਬਨਿਟ ਮੰਤਰੀ ਅਮਨ ਅਰੋਡ਼ਾ ਨੂੰ ਕਈ ਵਾਰ ਮਿਲੇ ਵੀ ਹਨ ਪਰ ਫਿਰ ਵੀ ਅੱਜ ਤੱਕ ਕੰਮ ਸ਼ੁਰੂ ਨਹੀਂ ਸਕਿਆ ਜਿਸ ਕਾਰਨ ਇਹ ਪੱਤਰ ਮੁੱਖ ਮੰਤਰੀ ਸ.ਭਗਵੰਤ ਮਾਨ ਨੂੰ ਲਿਖਣਾ ਪਿਆ ਹੈ ਇਸ ਉਹ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਵਾਉਣ ਅਤੇ ਅਸੀਂ ਪੰਜਾਬ ਸਰਕਾਰ ਤੋਂ ਉਮੀਦ ਕਰਦੇ ਹਾਂ ਕਿ ਖੇਡ ਸਟੇਡੀਅਮ ਦੀ ਵਿਸ਼ੇਸ ਘੋਸ਼ਣਾ ਤੇ ਧਿਆਨ ਦੇ ਕੇ ਜਲਦੀ ਤੋਂ ਜਲਦੀ ਸ਼ੁਰੂ ਕਰਵਾਉਣਗੇ ਤਾਂ ਜੋ ਇਲਾਕੇ ਦੇ ਬੱਚੇ ਬੱਚੀਆਂ ਆਪਣੇ ਹਲਕੇ ਜਿਲ੍ਹੇ ਸੰਗਰੂਰ ਅਤੇ ਪੰਜਾਬ ਦਾ ਨਾਮ ਦੇਸ਼ ਵਿਦੇਸ਼ ਵਿੱਚ ਰੋਸ਼ਨ ਕਰ ਸਕਣ ਇਸ ਦੇ ਨਾਲ ਪੱਤਰ ਵਿੱਚ ਉਹਨਾਂ ਲੌਂਗੋਵਾਲ ਵਿੱਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਅਤੇ ਸ਼ਾਨਦਾਰ ਨਵੇਂ ਬੱਸ ਸਟੈਂਡ ਦੀ ਇਮਾਰਤ ਬਣਵਾਉਣ ਲਈ ਹਲਕਾ ਵਿਧਾਇਕ ਸ੍ਰੀ ਅਮਨ ਅਰੋੜਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ।

Leave a Reply

Your email address will not be published. Required fields are marked *