ਵੰਦੇ ਭਾਰਤ ਟਰੇਨ ਚੱਲਣ ਨਾਲ ਪੰਜਾਬ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ : ਪੂਨੀਆ

ਕੇਂਦਰ ਸਰਕਾਰ ਤੇ ਰੇਲਵੇ ਵਿਭਾਗ ਦਾ ਰਾਜਪੁਰਾ ਮੋਹਾਲੀ ਬੰਦ ਪਿਆ ਪ੍ਰਾਜੈਕਟ ਮੁੜ ਚਾਲੂ ਕੀਤੇ ਜਾਣ ਲਈ ਕੀਤਾ ਧੰਨਵਾਦ

ਸਗਰੂਰ, 26 ਸਤੰਬਰ (ਜਗਸੀਰ ਸਿੰਘ) ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਤਵੰਤ ਸਿੰਘ ਪੂਨੀਆ ਅਤੇ ਉਨਾਂ ਦੇ ਸਪੁੱਤਰ ਸੀਨੀਅਰ ਭਾਜਪਾ ਆਗੂ ਅਮਨਦੀਪ ਸਿੰਘ ਪੂਨੀਆ ਬੀਤੇ ਦਿਨੀਂ ਰਵਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ (ਰੇਲਵੇ) ਉਨਾਂ ਨੂੰ ਦੇ ਦਫ਼ਤਰ ਵਿਖੇ ਮਿਲੇ ਅਤੇ ਉਨਾਂ ਪੰਜਾਬ ਲਈ ਰੇਲਵੇ ਦੇ ਪ੍ਰਾਜੈਕਟ ਮਨਜ਼ੂਰ ਕਰਨ ਤੇ ਕੇਂਦਰ ਸਰਕਾਰ ਤੇ ਰੇਲਵੇ ਵਿਭਾਗ ਦਾ ਧੰਨਵਾਦ ਕੀਤਾ। ਸ: ਸਤਵੰਤ ਸਿੰਘ ਪੂਨੀਆ ਤੇ ਅਮਨਦੀਪ ਪੂਨੀਆ ਨੇ ਕਿਹਾ ਕਿ ਕਿਹਾ ਕਿ ਵੰਦੇ ਭਾਰਤ ਟਰੇਨ ਦੇ ਚੱਲਣ ਨਾਲ ਪੰਜਾਬ ਤੋਂ ਦਿੱਲੀ ਤੱਕ ਦਾ ਰੇਲ ਸਫ਼ਰ ਹੋਇਆ ਸੌਖਾ ਹੋ ਗਿਆ ਹੈ। ਇਹ ਰੇਲ ਗੱਡੀ ਫਿਰੋਜ਼ਪੁਰ ਕੈਂਟ ਤੋਂ ਦਿੱਲੀ ਤੱਕ ਚੱਲੇਗੀ ਜਿਸ ਨਾਲ ਫਰੀਦਕੋਟ, ਬਠਿੰਡਾ, ਬਰਨਾਲਾ, ਧੂਰੀ, ਪਟਿਆਲਾ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ।
ਉਨਾਂ ਹੋਰ ਕਿਹਾ ਕਿ ਰਾਜਪੁਰਾ ਮੁਹਾਲੀ ਰੇਲਵੇ ਲਾਈਨ ਪ੍ਰਾਜੈਕਟ ਪਿਛਲੇ ਲੰਮੇ ਸਮੇਂ ਤੋਂ ਰਾਜਪੁਰਾ ਮੋਹਾਲੀ ਰੇਲਵੇ ਲਾਈਨ ਪ੍ਰਾਜੈਕਟ ਜਿਹੜਾ 50 ਸਾਲਾਂ ਤੋਂ ਰੁਕਿਆ ਪਿਆ ਸੀ, ਉਹ ਵੀ ਮੁੜ ਆਰੰਭ ਕਰਵਾਇਆ ਹੈ। ਜਿਸ ਲਈ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਤੇ ਕੇਂਦਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸ ਪ੍ਰਾਜੈਕਟ ਲਈ 443 ਕਰੋੜ ਪ੍ਰਾਜੈਕਟ ਜਾਰੀ ਕੀਤੇ ਗਏ ਹਨ।
ਇਸ ਮੌਕੇ ਸ: ਬਿੱਟੂ ਨਾਲ ਸੰਗਰੂਰ ਨਾਲ ਸਬੰਧਿਤ ਕੁਝ ਮੰਗਾਂ ਪੂਰੀਆਂ ਕਰਨ ਬਾਰੇ ਲਿਖਤੀ ਮੰਗ ਪੱਤਰ ਦਿੱਤਾ ਜਿਸ ਵਿੱਚ ਸੰਗਰੂਰ ਦੀਆਂ ਅਹਿਮ ਮੰਗਾਂ ਜਿਵੇਂ ਅਲਾਲਾਂ ਪਿੰਡ ਦੇ ਰੇਲਵੇ ਸਟੇਸ਼ਨ ਤੇ 3 ਯਾਤਰੂ ਗੱਡੀਆਂ ਜਿਸ ਵਿੱਚ ਧੂਰੀ ਬਠਿੰਡਾ, ਅੰਬਾਲਾ ਐਕਸਪ੍ਰੈਸ ਅਤੇ ਗੰਗਾਨਗਰ ਐਕਸਪ੍ਰੈਸ ਯਾਤਰੀ ਗੱਡੀਆਂ ਦਾ ਠਹਿਰਾਅ ਯਕੀਨੀ ਬਣਾਉਣ ਬਾਰੇ ਕਿਉਂਕਿ ਸਟੇਸ਼ਨ ਦੇ ਨੇੜੇ ਪ੍ਰਸਿੱਧ ਧਾਰਮਿਕ ਰਣੀਕੇ ਮੰਦਿਰ ਅਤੇ ਗੁਰਦੁਆਰਾ ਮੂਲੋਵਾਲ ਸਾਹਿਬ ਪੈਂਦਾ ਹੈ ਜਿਸ ਕਾਰਨ ਲੋਕ ਕਾਫ਼ੀ ਗਿਣਤੀ ਵਿੱਚ ਆਉਂਦੇ ਹਨ। ਇਸ ਤੋਂ ਇਲਾਵਾ ਸੰਗਰੂਰ ਉਭਾਵਾਲ ਅਤੇ ਸੰਗਰੂਰ ਹਰੇੜੀ ਦੋਵੇਂ ਰੇਲਵੇ ਫਾਟਕਾਂ ਤੇ ਅੰਡਰ ਬ੍ਰਿਜ ਬਣਾਇਆ ਜਾਵੇ ਜਿਸ ਨਾਲ ਲੋਕਾਂ ਨੂੰ ਕਾਫ਼ੀ ਫਾਇਦਾ ਹੋਵੇਗਾ। ਸਤਵੰਤ ਸਿੰਘ ਪੂਨੀਆ ਅਤੇ ਅਮਨਦੀਪ ਸਿੰਘ ਪੂਨੀਆ ਨੇ ਕਿਹਾ ਕਿ ਸ: ਬਿੱਟੂ ਨੇ ਇਨਾਂ ਮੰਗਾਂ ਤੇ ਗੌਰ ਕੀਤੀ ਹੈ ਅਤੇ ਭਰੋਸਾ ਦਿਵਾਇਆ ਕਿ ਅਲਾਲਾਂ ਰੇਲਵੇ ਸਟੇਸ਼ਨ ਤੇ ਯਾਤਰੂ ਗੱਡੀਆਂ ਦਾ ਠਹਿਰਾਅ ਅਤੇ ਹਰੇੜੀ ਰੋਡ ਤੇ ਉਭਾਵਾਲ ਰੋਡ ਸਥਿਤ ਫਾਟਕਾਂ ਤੇ ਅੰਡਰ ਬਿ੍ਰਜ ਬਣਾਉਣ ਬਾਰੇ ਵੀ ਕਿਹਾ ਕਿ ਲੋਕਾਂ ਦੀ ਸਹਿਮਤੀ ਤੋਂ ਬਾਅਦ ਇਨਾਂ ਦੋਵੇਂ ਫਾਟਕਾਂ ਤੇ ਅੰਡਰ ਬ੍ਰਿਜ ਬਣਾਉਣ ਦੀ ਪ੍ਰਕਿਰਿਆ ਆਰੰਭੀ ਜਾਵੇਗੀ

ਸੰਗਰੂਰ ਦੇ ਉੱਭਾਵਾਲ ਤੇ ਹਰੇੜੀ ਰੋਡ ਰੇਲਵੇ ਫਾਟਕਾਂ ਤੇ ਅੰਡਰ ਬ੍ਰਿਜ ਦੀ ਕੇਂਦਰੀ ਰਾਜ ਮੰਤਰੀ ਨੇ ਦਿੱਤੀ ਸਹਿਮਤੀ : ਪੂਨੀਆ

Leave a Reply

Your email address will not be published. Required fields are marked *