ਸਿਹਤ ਵਿਭਾਗ ਦੀ ਟੀਮ ਨੇ ਪਿੰਡ ਸ਼ੇਰੋਂ ਵਿਖੇ ਡੇਂਗੂ ਦੇ ਮੱਛਰਾਂ ਦੀ ਰੋਕਥਾਮ ਲਈ ਸਪਰੇਅ ਕਾਰਵਾਈ

ਲੌਂਗੋਵਾਲ, 26 ਸਤੰਬਰ (ਜਗਸੀਰ ਸਿੰਘ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਸਿਵਲ ਸਰਜਨ ਡਾ. ਅਮਰਜੀਤ ਕੌਰ ਦੇ ਹੁਕਮਾਂ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਲੌਂਗੋਵਾਲ ਡਾ. ਮਨੀਤਾ ਬਾਂਸਲ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਐਸ.ਆਈ ਰਾਜਿੰਦਰ ਕੁਮਾਰ ਬਾਂਸਲ ਸੈਕਟਰ ਉਭਾੱਵਾਲ ਦੀ ਅਗਵਾਈ ਵਿੱਚ ਪਿੰਡ ਸ਼ੇਰੋਂ ਦੇ ਘਰ ਅਤੇ ਗਲੀਆਂ ਨਾਲ਼ੀਆ ਵਿੱਚ ਡੇਂਗੂ, ਮਲੇਰੀਆ ਦੇ ਮੱਛਰ ਦੇ ਖਾਤਮੇ ਲਈ ਸਪਰੇ ਕਾਰਵਾਈ। ਇਸ ਮੌਕੇ ਸਿਹਤ ਵਿਭਾਗ ਦੇ ਟੀਮ ਵਿੱਚ ਕਰਮਚਾਰੀ ਬਾਲ ਕ੍ਰਿਸ਼ਨ, ਖੁਸ਼ਵੰਤ ਸਿੰਘ, ਪ੍ਰਦੀਪ ਸਿੰਘ,ਚਮਕੌਰ ਸਿੰਘ ਵੱਲੋਂ ਡੇਂਗੂ ਦੇ ਪ੍ਰਕੋਪ ਤੋਂ ਜਾਣੂ ਕਰਵਉਂਦੇ ਦੱਸਿਆ ਕਿ ਸਾਨੂੰ ਮੱਛਰਾਂ ਤੋਂ ਛੁਟਕਾਰਾ ਪਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਡੇਂਗੂ ਬੁਖਾਰ ਮਾਦਾ ਏਡੀਜ਼ ਅਜਿੱਪਟੀ ਨਾਮੀਂ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਆਮ ਤੌਰ ‘ਤੇ ਬਰਸਾਤ ਦੇ ਮੌਸਮ ਦੌਰਾਨ ਅਤੇ ਘਰਾਂ ਵਿੱਚ ਪਾਣੀ ਦੇ ਜਮਾਂ ਹੋਣ ਕਾਰਨ ਮੱਛਰ ਪੈਦਾ ਹੋ ਜਾਂਦੇ ਹਨ, ਜੋ ਸਵੇਰੇ ਅਤੇ ਸ਼ਾਮ ਵੇਲੇ ਕੱਟਦੇ ਹਨ। ਇਨ੍ਹਾਂ ਕਾਰਨ ਹੋਇਆ ਬੁਖਾਰ ਸਰੀਰ ਵਿੱਚ ਪਲੇਟਲੈੱਟ ਸੈਲਾਂ ਨੂੰ ਘਟਾ ਦਿੰਦਾ ਹੈ ਅਤੇ ਇਸ ਵਿੱਚ ਤੇਜ ਬੁਖ਼ਾਰ, ਮਾਸਪੇਸ਼ੀਆਂ ਵਿਚ ਦਰਦ , ਚਮੜੀ ਤੇ ਲਾਲ ਦਾਣੇ ਅਤੇ ਗੰਭੀਰ ਸਥਿਤੀ ਵਿੱਚ ਮਸੂੜਿਆਂ ਵਿਚੋਂ ਖੂਨ ਆਉਣਾ ਇਸ ਦੇ ਲਛੱਣ ਹਨ। ਅਜਿਹੇ ਲੱਛਣ ਦਿਖਣ ਤੇ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਜਾਂ ਹਸਪਤਾਲ ਨਾਲ ਸਪੰਰਕ ਕੀਤਾ ਜਾਵੇ। ਡੇਂਗੂ ਤੋਂ ਬਚਾਅ ਲਈ:-ਕੁਲਰਾਂ, ਗਮਲੇ ਅਤੇ ਫ਼ਰਿਜ ਟਰਿਆਂ ਵਿਚ ਖੜੇ ਪਾਣੀ ਨੁੰ ਹਫ਼ਤੇ ਵਿਚ ਇੱਕ ਵਾਰ ਜਰੂਰ ਸਾਫ਼ ਕਰੋ। ਕੱਪੜੇ ਅਜਿਹੇ ਪਹਿਨੋ ਜਿਸ ਨਾਲ ਸਰੀਰ ਢਕਿਆ ਰਹੇ ਤਾਂ ਕਿ ਤਹਾਨੂੰ ਮੱਛਰ ਨਾ ਕੱਟ ਸਕੇ। ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਵਰਤੋਂ ਕਰੋ।ਬੁਖਾਰ ਹੋਣ ਤੇ ਸਿਰਫ ਪੈਰਾਸੀਟਾਮੋਲ ਹੀ ਲਵੋ । ਬੁਖਾਰ ਹੋਣ ਤੇ ਅਸਪ੍ਰੀਨ ਤੇ ਬਰੂਫਿਨ ਗੋਲੀ ਨਾ ਲਵੋ।ਛੱਤ ਤੇ ਰੱਖੀਆਂ ਟੈਂਕੀਆਂ ਦੇ ਢੱਕਣ ਚੰਗੀ ਤਰਾਂ ਬੰਦ ਕਰ ਕੇ ਰੱਖੋ। ਟੁਟੇ ਬਰਤਨ, ਡਰਮ, ਟਾਇਰ ਆਦਿ ਨੁੰ ਖੁਲੇ ਵਿਚ ਨਾ ਰੱਖੋ ਤਾਂ ਜੋ ਬਰਸਾਤੀ ਪਾਣੀ ਜਮਾ ਨਾ ਹੋ ਜਾਵੇ।ਪਾਣੀ ਤੇ ਤਰਲ ਚੀਜ਼ਾਂ ਜ਼ਿਆਦਾ ਪੀਓ ਅਤੇ ਅਰਾਮ ਕਰੋ ਤਾਂ ਜੋ ਡੇਂਗੂ ਬੁਖਾਰ ਤੋਂ ਬਚਿਆ ਜਾ ਸਕੇ। ਪਿੰਡ ਵਾਸੀਆਂ ਨੂੰ ਘਰ ਘਰ ਜਾ ਕੇ ਆਮ ਆਦਮੀ ਕਲੀਨਿਕ ਸ਼ੇਰੋਂ ਵਿਖ਼ੇ ਮੁਫ਼ਤ ਦਵਾਈ ਤੇ ਮੁਫ਼ਤ ਟੈਸਟਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਸੇ ਵੀ ਕਿਸਮ ਦਾ ਬੁਖਾਰ ਜਾ ਹੋਰ ਬਿਮਾਰੀ ਹੋਣ ਤੇ ਆਪਣਾ ਇਲਾਜ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਸਬੰਧੀ ਅੱਜ ਸੇਰੋ ਦੀ ਪੰਚਾਇਤ ਨਾਲ ਮੀਟਿੰਗ ਵੀ ਕੀਤੀ ਗਈ। ਇਸ ਮੌਕੇ ਪਿੰਡ ਦੇ ਸਰਪੰਚ ਸਤਿਗੁਰੂ ਸਿੰਘ, ਪੰਚ ਅਮਨਦੀਪ ਸਿੰਘ ਤੇ ਪੰਚ ਮਨਪ੍ਰੀਤ ਸਿੰਘ ਨੇ ਪੂਰਨ ਸਹਿਯੋਗ ਦਿੱਤਾ ਗਿਆ।

Leave a Reply

Your email address will not be published. Required fields are marked *