ਭਾਰਤ ਗੈਸ ਏਜੰਸੀ ਖੇਮਕਰਨ ਅਧੀਨ ਗੈਸ ਸਲੰਡਰ ਦੀ ਸੁਵਿਧਾ ਲੈਣ ਵਾਲੇ ਖਪਤਕਾਰ 30 ਜੂਨ ਤੱਕ ਕੇ.ਵਾਈ.ਸੀ ਕਰਵਾ ਸਕਦੇ ਹਨ। ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਹੜੇ ਖਪਤਕਾਰ ਭਾਰਤ ਗੈਸ ਏਜੰਸੀ ਖੇਮਕਰਨ ਤੋਂ ਘਰੇਲੂ ਅਤੇ ਕਮਰਸ਼ੀਅਲ ਸਲੰਡਰ ਦੀ ਸੁਵਿਧਾ ਲੈ ਰਹੇ ਹਨ, ਉਹ 30 ਜੂਨ ਤੱਕ ਕੇ.ਵਾਈ.ਸੀ ਜ਼ਰੂਰ ਕਰਵਾ ਲੈਣ, ਪਿਛਲੇ ਲੰਬੇ ਸਮੇਂ ਤੋਂ ਵਾਰ-ਵਾਰ ਖਪਤਕਾਰਾਂ ਨੂੰ ਕੇ.ਵਾਈ.ਸੀ ਕਰਾਉਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
30 ਜੂਨ ਤੋਂ ਬਾਅਦ ਕੇ.ਵਾਈ.ਸੀ ਨਾ ਕਰਾਉਣ ਵਾਲੇ ਖਪਤਕਾਰਾਂ ਨੂੰ ਗੈਸ ਸਲੰਡਰ ਲੈਣ ਵਿਚ ਔਕੜ ਵੀ ਆ ਸਕਦੀ ਹੈ, ਇਸ ਕਰਕੇ ਖਪਤਕਾਰ ਗੈਸ ਸਲੰਡਰ ਡਲਿਵਰ ਕਰਨ ਆਉਣ ਵਾਲੇ ਲੜਕਿਆਂ ਤੋਂ ਜਾਂ ਫਿਰ ਸਿੱਧਾ ਗੈਸ ਏਜੰਸੀ ਆ ਕੇ ਕੇ.ਵਾਈ.ਸੀ ਫਿੰਗਰ ਪ੍ਰਿੰਟ ਜਾਂ ਅੱਖਾਂ ਰਾਹੀਂ ਕਰਵਾ ਸਕਦੇ ਹਨ।