ਸਨਾਤਨ ਧਰਮ ਸਭਾ (ਰਜਿ:) ਬਰਨਾਲ਼ਾ ਵੱਲੋਂ ਪਹਿਲਗਾਮ ਦੀ ਘਟਨਾ ਸਬੰਧੀ ਸ਼ੋਕ ਸਭਾ ਕੀਤੀ ਗਈ

ਭਾਰਤ ਸਰਕਾਰ ਹੁਣ ਅੱਤਵਾਦੀਆਂ ਖਿਲਾਫ਼ ਸਖ਼ਤ ਐਕਸ਼ਨ ਕਰੇ : ਸ਼ਿਵਦਰਸ਼ਨ ਕੁਮਾਰ ਸ਼ਰਮਾਂ

ਬਰਨਾਲਾ, 24 ਅਪ੍ਰੈਲ  (ਰਮਨਦੀਪ ਸਿੰਘ ਧਾਲੀਵਾਲ ) : ਸਥਾਨਿਕ ਐੱਸ ਐੱਸ ਡੀ ਕਾਲਜ ਵਿੱਚ ਐੱਸ ਡੀ ਸਭਾ (ਰਜਿ:) ਬਰਨਾਲਾ਼ ਵੱਲੋਂ  ਪਹਿਲਗਾਮ (ਕਸ਼ਮੀਰ) ਵਿੱਚ ਅੱਤਵਾਦੀਆਂ ਵੱਲੋਂ ਮਾਰੇ ਗਏ ਸੈਲਾਨੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਐੱਸ ਡੀ ਸਭਾ ਬਰਨਾਲ਼ਾ ਦੇ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਕੁਮਾਰ (ਸੀਨੀਅਰ ਐਡਵੋਕੇਟ) ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਅੱਤਵਾਦੀਆਂ ਨੇ ਬਹੁਤ ਹੀ ਕਾਇਰਾਨਾ ਢੰਗ ਨਾਲ ਕਸ਼ਮੀਰ ਘੁੰਮਣ ਗਏ ਨਿਰਦੋਸ਼ ਲੋਕਾਂ ਨੂੰ ਮਾਰਿਆ ਹੈ। ਉਹਨਾਂ ਮਾਰੇ ਲੋਕਾਂ ਦੇ ਪਰਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਹੁਣ ਅੱਤਵਾਦੀਆਂ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਦਾ ਸਮਾਂ ਆ ਗਿਆ ਹੈ। ਐੱਸ ਡੀ ਸਭਾ ਦੇ ਜਨਰਲ ਸਕੱਤਰ ਸ਼੍ਰੀ ਸ਼ਿਵ ਸਿੰਗਲਾ ਨੇ ਕਿਹਾ ਹੈ ਕਿ ਅੱਤਵਾਦੀਆਂ ਵੱਲੋਂ ਜਿਸ ਤਰਾਂ ਧਰਮ ਪੁੱਛ ਪੁੱਛ ਕੇ ਲੋਕਾਂ ਨੂੰ ਮਾਰਿਆ ਗਿਆ ਹੈ, ਉਸ ਨਾਲ ਇਹ ਸਾਬਤ ਹੋ ਗਿਆ ਹੈ ਕਿ ਹੁਣ ਸਨਾਤਨ ਧਰਮ ਹੀ ਉਹਨਾਂ ਦੇ ਨਿਸ਼ਾਨੇ ‘ਤੇ ਹੈ। ਉਹਨਾਂ ਕਿਹਾ ਕਿ ਅੱਤਵਾਦੀਆਂ ਨੇ ਘਟੀਆ ਕਾਰਨਾਮਾ ਕਰਕੇ ਕਸ਼ਮੀਰੀ ਲੋਕਾਂ ਦੇ ਮੂੰਹ ‘ਚੋਂ ਰੋਟੀ ਖੋਹਣ ਦਾ ਕੰਮ ਕੀਤਾ ਹੈ, ਕਿਉਂਕਿ ਕਸ਼ਮੀਰੀਆਂ ਦਾ ਆਮਦਨ ਦਾ ਮੁਖ ਸਰੋਤ ਕਸ਼ਮੀਰ ਘੁੰਮਣ ਗਏ ਸੈਲਾਨੀ‌ ਹੀ ਹਨ, ਪਰ ਅੱਤਵਾਦੀਆਂ ਵੱਲੋਂ ਸੈਲਾਨੀਆਂ ‘ਤੇ ਕੀਤੇ ਇਸ ਘਿਨੌਣੇ ਹਮਲੇ ਤੋਂ‌ ਬਾਅਦ ਹੁਣ ਕਸ਼ਮੀਰ ਘੁੰਮਣ ਜਾਣ ਵਾਲੇ ਲੋਕਾਂ‌ ਵਿੱਚ ਸਹਿਮ ਪੈਦਾ‌ਹੋ ਗਿਆ। ਇਸ ਮੌਕੇ ਕਾਲਜ ਦੇ‌ ਪ੍ਰਿੰਸੀਪਲ ਡਾ ਰਾਕੇਸ਼ ਜਿੰਦਲ ਨੇ ਸ਼ੋਕ ਮਤਾ ਪੜਿਆ ਅਤੇ ਉਹਨਾਂ ਮ੍ਰਿਤਕਾਂ ਦੇ‌‌ ਪਰਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਗੁਆਂਢੀ ਦੇਸ਼‌ ਅਤੇ ਦਹਿਸ਼ਤੀ ਸੋਚ ਦੇ ਧਾਰਨੀ ਲੋਕਾਂ ਨੂੰ ਵੀ ਪ੍ਰਮਾਤਮਾ ਸੁਮੱਤ ਬਖਸ਼ੇ ਤਾਂ‌ ਕਿ ਲੋਕ ਅਮਨ ਸ਼ਾਂਤੀ ਨਾਲ ਰਲਮਿਲ ਕੇ ਰਹਿਣ ਅਤੇ ਤਰੱਕੀਆਂ ਕਰਨ। ਇਸ ਮੌਕੇ ਐੱਸ ਐੱਸ ਡੀ ਕਾਲਜ ਦੇ ਸਟਾਫ ਵੱਲੋਂ 2 ਮਿੰਟ ਦਾ ਮੋਨ ਧਾਰ ਕੇ ਪਹਿਲਗਾਮ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਵਾਇਸ ਪ੍ਰਿੰਸੀਪਲ ਭਾਰਤ ਭੂਸਣ, ਪ੍ਰੋਫੈਸਰ ਨੀਰਜ ਸ਼ਰਮਾ, ਗੁਰਪਿਆਰ ਸਿੰਘ, ਸਰਬਜੀਤ ਕੌਰ, ਚਰਨਜੀਤ ਸਿੰਘ, ਮੁਨੀਸੀ ਦੱਤ, ਸੀਮਾ ਰਾਣੀ, ਮਨਪ੍ਰੀਤ ਸਿੰਘ, ਨਰਿੰਦਰ ਕੌਰ ਸਿੱਧੂ ਸੁਨੀਤਾ ਰਾਣੀ, ਵੀਰਪਾਲ ਕੌਰ, ਹਰਪ੍ਰੀਤ ਕੌਰ ਅਮਨਦੀਪ ਕੌਰ, ਬਬਲਪ੍ਰੀਤ ਕੌਰ, ਨਿਰਮਲਾ ਦੇਵੀ, ਰਾਹੁਲ ਗੁਪਤਾ, ਪਰਵਿੰਦਰ ਕੌਰ, ਕੁਲਦੀਪ ਕੌਰ, ਬੇਅੰਤ ਕੌਰ, ਹੀਨਾ ਅਤੇ ਸੁਪਰਵਾਇਜਰ ਜਗਸੀਰ ਸਿੰਘ ਸੰਧੂ ਸਮੇਤ ਕਾਲਜ ਦੇ ਹੋਰ ਪ੍ਰੋਫੈਸਰ ਸਾਹਿਬਾਨ ਅਤੇ ਸਟਾਫ ਮੈਂਬਰ ਵੀ ਹਾਜ਼ਰ ਸਨ।




Leave a Reply

Your email address will not be published. Required fields are marked *