ਸਵਾਲ ਸਿਰਫ਼ ਉਡਾਣਾਂ ਦਾ ਨਹੀਂ, ਭਾਵਨਾ ਅਤੇ ਭਰੋਸੇ ਦਾ ਹੈ।

ਜੇ ਭਾਜਪਾ ਦੇ ਨੇਤਾਵਾਂ ਨੂੰ ਇਹ ਗੱਲ ਸਮਝਾਈ ਜਾਵੇ ਕਿ:
“ਜੇ NRI ਦਾ ਦਿਲ ਜਿੱਤ ਲਿਆ, ਤਾਂ ਪੰਜਾਬ ਜਿੱਤ ਲਿਆ।”
ਤਾਂ ਇਹ ਵੱਡਾ ਰਾਜਨੀਤਿਕ ਲਾਭ ਸਾਬਤ ਹੋ ਸਕਦਾ ਹੈ।
ਸੂਚਨਾ ਮਿਲੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਾਹਿਬ 15 ਜੂਨ ਨੂੰ ਕੈਨੇਡਾ ਦੌਰੇ ’ਤੇ ਆ ਰਹੇ ਹਨ। ਜੇਕਰ ਓਹ ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਕੈਨੇਡਾ ਤੋਂ ਪੰਜਾਬ ਨੂੰ ਸਿੱਧੀਆਂ ਉਡਾਣਾਂ ਦੀ ਘੋਸ਼ਣਾ ਕਰ ਦਿੰਦੇ ਹਨ, ਤਾਂ ਇਸ ਦਾ ਲਾਭ ਦੋਹਾਂ ਪਾਸਿਆਂ ’ਤੇ ਹੋ ਸਕਦਾ ਹੈ—ਇੱਕ ਪਾਸੇ ਲੁਧਿਆਣਾ ਇਲੈਕਸ਼ਨ ਵਿੱਚ ਫਾਇਦਾ ਮਿਲੇਗਾ, ਅਤੇ ਦੂਜੇ ਪਾਸੇ ਭਾਰਤ-ਕੈਨੇਡਾ ਰਿਸ਼ਤਿਆਂ ਵਿੱਚ ਨਵਾਂ ਸਾਥ ਮਿਲੇਗਾ।

ਆਮ ਆਦਮੀ ਪਾਰਟੀ ਨੇ ਇਹ ਗੱਲ ਹਕੀਕਤ ਬਣਾਕੇ ਵਿਖਾ ਦਿੱਤੀ—ਉਹਨਾਂ ਨੇ ਬਿਨਾਂ ਵੱਡੀਆਂ ਕੋਸ਼ਿਸ਼ਾਂ ਦੇ ਵੀ ਪੰਜਾਬ ਵਿੱਚ ਸਰਕਾਰ ਬਣਾਈ।

ਭਾਜਪਾ ਕੋਲ ਤਾਂ ਕੇਂਦਰ ਸਰਕਾਰ ਦੀ ਪੂਰੀ ਤਾਕਤ ਹੈ।
ਜੇ ਭਾਰਤ ਸਰਕਾਰ ਵਲੋਂ ਵੈਨਕੂਵਰ ਅਤੇ ਟੋਰਾਂਟੋ ਤੋਂ ਸਿੱਧੀਆਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਉਡਾਣਾਂ ਸ਼ੁਰੂ ਕਰਵਾਈਆਂ ਜਾਂ,
ਤਾਂ ਇਹ ਕੇਵਲ NRI ਭਾਈਚਾਰੇ ਲਈ ਹੀ ਲਾਭਕਾਰੀ ਨਹੀਂ ਹੋਵੇਗਾ,
ਸਗੋਂ ਭਾਜਪਾ ਨੂੰ ਪੰਜਾਬ ਵਿੱਚ ਰਾਜਨੀਤਿਕ ਤੌਰ ’ਤੇ ਵੀ ਵੱਡਾ ਫਾਇਦਾ ਹੋ ਸਕਦਾ ਹੈ।

ਇਹ ਸੁਨਹਿਰੀ ਮੌਕਾ ਹੱਥੋਂ ਨਾ ਜਾਣ ਦਿੱਤਾ ਜਾਵੇ।

ਤੁਹਾਡਾ ਸਦਾ ਆਭਾਰੀ,
ਜਗਰੂਪ ਸਿੰਘ

Leave a Reply

Your email address will not be published. Required fields are marked *