ਲੌਂਗੋਵਾਲ,19 ਅਕਤੂਬਰ (ਜਗਸੀਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਵਿਖੇ ਜਿਲ੍ਹਾ ਸਿੱਖਿਆ ਅਫ਼ਸਰ ਸ. ਸੁਨੀਤਇੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ.ਬਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਪ੍ਰਿੰਸੀਪਲ ਨਿਦਾ ਅਲਤਾਫ ,ਸਕੂਲ ਮੁਖੀ ਪਰਮਜੀਤ ਕੌਰ, ਰਿਸ਼ੀ ਸ਼ਰਮਾ ਦੀ ਰਹਿਨੁਮਾਈ ਹੇਠ ਬੈਗ ਲੈਸ ਡੇ ਤੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਰੰਗੋਲੀ ,ਪੇਂਟਿੰਗ,ਰਚਨਾਤਮਕ ਮੁਕਾਬਲੇ ਕਰਵਾਏ ਗਏ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਕੂਲ ਨੋਡਲ ਅਫ਼ਸਰ ਬੈਗ ਲੈਸ ਡੇ ਅਵਨੀਸ਼ ਕੁਮਾਰ ਨੇ ਦੱਸਿਆ ਕਿ ਬੈਗ ਲੈਸ ਡੇ ਗਤੀਵਿਧੀਆਂ ਤਹਿਤ ਐਸਸੀਈਆਰਟੀ ਮੋਹਾਲੀ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਦੀ ਸਿੱਖਣ ਸਿਖਾਉਣ ਪ੍ਰਕਿਰਿਆ ਵਿੱਚ ਵਾਧਾ ਕਰਨ ਲਈ ਦਿਵਾਲੀ ਦਾ ਤਿਉਹਾਰ ਰੰਗੋਲੀ ਬਣਾ ਕੇ ਬਣਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀਆਂ ਕਲਾਸਾਂ ਦੀ ਕਲਾਤਮਿਕ ਤਰੀਕੇ ਨਾਲ ਸਜਾਵਟ ਕੀਤੀ । ਸਕੂਲ ਇੰਚਾਰਜ ਰਿਸ਼ੀ ਕੁਮਾਰ ਨੇ ਦੱਸਿਆ ਕਿ ਇਸ ਵਿਧੀ ਰਾਹੀਂ ਵਿਦਿਆਰਥੀ ਗੈਰ – ਰਸਮੀ ਰੂਪ ਵਿੱਚ ਸਿੱਖਿਆ ਪ੍ਰਾਪਤ ਕਰਦੇ ਹਨ, ਵਿਦਿਆਰਥੀਆਂ ਨੇ ਗਰੀਨ ਦਿਵਾਲੀ ਮਨਾਉਣ ਦਾ ਸੰਦੇਸ਼ ਦਿੱਤਾ । ਇਸ ਮੌਕੇ ਸਮੂਹ ਕਲਾਸਾਂ ਦੇ ਇੰਚਾਰਜ ਸਾਹਿਬਾਨ ਅਤੇ ਸਟਾਫ ਹਾਜ਼ਰ ਰਿਹਾ।
ਬੈਗ ਲੈਸ ਡੇ ਤਹਿਤ ਦੀਵਾਲੀ ਰੰਗੋਲੀ ਮੁਕਾਬਲੇ ਕਰਵਾਏ
