ਅਕੈਡਮਿਕ ਵਰਲਡ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ

ਲਹਿਰਾਗਾਗਾ,19 ਅਕਤੂਬਰ (ਜਗਸੀਰ ਸਿੰਘ)-ਅਕੈਡਮਿਕ ਵਰਲਡ ਸਕੂਲ, ਖੋਖਰ ਵਿਖੇ ਦੀਵਾਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਜਿਸ ਦਾ ਆਰੰਭ ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਵੱਲੋਂ ਅਤੇ ਪ੍ਰਿੰਸੀਪਲ ਬਬੀ ਵਰਗੇਸ ਅਤੇ ਸਮੂਹ ਸਟਾਫ ਵੱਲੋਂ ਸ਼੍ਰੀ ਲਕਸ਼ਮੀ ਮਾਤਾ ਜੀ ਦੀ ਪੂਜਾ ਕਰਨ ਤੋਂ ਹੋਇਆ। ਇਸ ਵਿੱਚ ਬੱਚਿਆਂ ਵੱਲੋਂ ਅਲੱਗ-ਅਲੱਗ ਪ੍ਰਤੀਯੋਗਿਤਾ ਵਿੱਚ ਹਿੱਸਾ ਲਿਆ ਗਿਆ। ਉਸ ਵਿੱਚ ਦੀਵਾ ਮੇਕਿੰਗ,ਰੰਗੋਲੀ ਮੇਕਿੰਗ, ਚਿੱਤਰਕਲਾ ਅਤੇ ਕਲਸ਼ ਮੇਕਿੰਗ ਦੇ ਮੁਕਾਬਲੇ ਕਰਾਏ ਗਏ। ਵਿਦਿਆਰਥੀਆਂ ਨੇ ਬਹੁਤ ਸੋਹਣੀਆ ਰੰਗੋਲੀਆਂ ਬਣਾਈਆਂ। ਇਸ ਦੇ ਨਾਲ ਹੀ ਸਾਰੇ ਬੱਚਿਆਂ ਨੇ ਆਪਣੀਆਂ ਜਮਾਤਾਂ ਨੂੰ ਬੜੇ ਹੀ ਸੋਹਣੇ ਤਰੀਕੇ ਨਾਲ ਸਜਾਇਆ । ਇਸ ਮੌਕੇ ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਨੇ ਬੱਚਿਆਂ ਨੂੰ ਗ੍ਰੀਨ ਦਿਵਾਲੀ ਮਨਾਉਣ ਲਈ ਉਤਸਾਹਿਤ ਕੀਤਾ ਅਤੇ ਪਟਾਖੇ ਨਾ ਚਲਾਣ ਦੀ ਅਪੀਲ ਕੀਤੀ,ਅਤੇ ਇਸ ਦੇ ਨਾਲ ਹੀ ਪ੍ਰਿੰਸੀਪਲ ਬਬੀ ਵਰਗੇਸ ਜੀ ਨੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਆਚਰਨ ਬਾਰੇ ਦੱਸਦੇ ਹੋਏ ਬੱਚਿਆਂ ਨੂੰ ਪ੍ਰੇਰਿਤ ਕੀਤਾ। ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਅਕੈਡਮਿਕ ਵਰਲਡ ਸਕੂਲ ਵੱਲੋਂ ਸਾਰੇ ਸਟਾਫ ਵੱਲੋਂ ਸਮੂਹ ਇਲਾਕਾ ਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ।ਇਸ ਮੌਕੇ ਸਕੂਲ ਦੇ ਸਾਰੇ ਅਧਿਆਪਕ ਡੀ.ਪੀ.ਈ. ਸੁਰਿੰਦਰ, ਮੰਜੂ,ਸੀਮਾ,ਰਾਜਨਦੀਪ ,ਸੁਰਭੀ ,ਮਨਪ੍ਰੀਤ, ਨੇਵੀ, ਮੀਨਾ, ਮਨਦੀਪ, ਗੁਰਵਿੰਦਰ, ਹਰਪ੍ਰੀਤ, ਸਾਕਸ਼ੀ, ਜਸ਼ਨਦੀਪ, ਰਕਸੀਨ, ਕਾਜਲ, ਹੀਨਾ, ਦਿਕਸ਼ਾ, ਰਣਵੀਰ, ਚਾਰੂ, ਕਮਲਜੀਤ ਆਦਿ ਸ਼ਾਮਿਲ ਸਨ।

Leave a Reply

Your email address will not be published. Required fields are marked *