ਜੋ ਕ੍ਰੇਸ ਤੋਂ ਦੂਰ ਹੈ ,
ਉਹਨੂੰ ਦੋਸਤ ਮੰਨਿਆ ਕਰ ,
ਕੁਝ ਆਪਣੀ ਕਿਹਾ ਕਰ ,
ਉਹਦੀ ਵੀ ਸੁਣਿਆ ਕਰ ,
ਕ੍ਰਿਮਿਜਾ ਤੋਂ ਪੈਦਾ ਹੁੰਦੇ ਨੇ ,
ਉਨ੍ਹਾਂ ਵੱਲ ਵੀ ਤੱਕਿਆ ਕਰ ,
ਤੂੰ ਐਨਾ ਬਹੁਤਾ ਸਿਆਣਿਆ ਨਹੀਂ ,
ਤੂੰ ਆਪਣੇ ਔਗੁਣ ਤੱਕਿਆ ਕਰ ,
ਕੀ ਪਤਾ ਕਦੋਂ ਖਇਆ ਹੋਵੇ ,
ਨਾ ਕੇਪਣ ਬਹੁਤਾ ਕਰਿਆ ਕਰ ,
ਦੋ ਦਿਨ ਦੀ ਜ਼ਿੰਦਗਾਨੀ ਐ ,
ਤੂੰ ਰਾਮ – ਰਾਮ ਹੁਣ ਕਰਿਆ ਕਰ ।
ਸਬਦਾਂ ਦੇ ਅਰਥ
ਕ੍ਰੇਸ – ਕਲੇਸ਼
ਕ੍ਰਿਮਿਜਾ – ਕੀੜਿਆਂ ਤੋਂ ਪੈਦਾ ਹੋਈ ਲਾਖ
ਖਇਆ – ਨਾਸ਼
ਕੇਪਣ – ਨਿੰਦਾ ।
ਹਰਪ੍ਰੀਤ ਕੌਰ ‘ ਹਰ ’
ਲੌਂਗੋਵਾਲ (ਸੰਗਰੂਰ)