ਨੀਂਦ ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਦੇਸੀ ਨੁਸਖੇ

ਨੀਂਦ ਸਿਹਤਮੰਦ ਜੀਵਨ ਦੀ ਨੀਂਹ ਹੈ। ਜਿਵੇਂ ਸਰੀਰ ਨੂੰ ਆਕਸੀਜਨ ਤੇ ਪੋਸ਼ਣ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਆਰਾਮਦਾਇਕ ਨੀਂਦ ਵੀ ਤੰਦਰੁਸਤੀ ਲਈ ਬੇਹੱਦ ਜ਼ਰੂਰੀ ਹੈ ਪਰ ਅੱਜਕੱਲ੍ਹ ਦੀ ਦੌੜ-ਭੱਜ ਅਤੇ ਤਣਾਅ ਭਰੀ ਜ਼ਿੰਦਗੀ ਦੇ ਕਾਰਨ ਕਈ ਲੋਕ ਨੀਂਦ ਦੀ ਘਾਟ ਜਾਂ ਉਨੀਂਦਰੇ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਦਵਾਈਆਂ ਦੀ ਥਾਂ, ਕੁਝ ਸੌਖੇ ਅਤੇ ਸੁਰੱਖਿਅਤ ਦੇਸੀ ਨੁਸਖਿਆਂ ਰਾਹੀਂ ਵੀ ਨੀਂਦ ਦੀ ਗੁਣਵੱਤਾ ਨੂੰ ਸੁਧਾਰਿਆ ਜਾ ਸਕਦਾ ਹੈ। ਆਓ ਜਾਣੀਏ ਉਹ ਨੁਸਖੇ ਜੋ ਤੁਹਾਨੂੰ ਸੁਕੂਨਭਰੀ ਅਤੇ ਪੂਰੀ ਨੀਂਦ ਦਿਵਾਉਣ ’ਚ ਮਦਦ ਕਰ ਸਕਦੇ ਹਨ।

ਹਲਦੀ ਵਾਲਾ ਗਰਮ ਦੁੱਧ
– ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਿਲਾਸ ਗਰਮ ਦੁੱਧ ’ਚ ਚੁੱਟਕੀ ਭਰ ਹਲਦੀ ਪਾ ਕੇ ਪੀਣ ਨਾਲ ਮਨ ਸ਼ਾਂਤ ਹੁੰਦਾ ਹੈ ਅਤੇ ਨੀਂਦ ਆਉਣ ’ਚ ਮਦਦ ਮਿਲਦੀ ਹੈ।

ਗੁਲਾਬ ਦੀ
– ਇਹ ਚਾਹ ਮਨ ਨੂੰ ਆਰਾਮ ਪਹੁੰਚਾਉਂਦੀ ਹੈ ਅਤੇ ਤਣਾਅ ਨੂੰ ਘਟਾਉਂਦੀ ਹੈ। ਰਾਤ ਨੂੰ ਸੌਣ ਤੋਂ 30 ਮਿੰਟ ਪਹਿਲਾਂ ਇਹ ਚਾਹ ਪੀਣੀ ਲਾਭਦਾਇਕ ਹੈ।

ਨਾਰੀਅਲ ਦਾ ਤੇਲ ਜਾਂ ਬਦਾਮ ਦੇ ਤੇਲ ਦੀ
– ਮੱਥੇ, ਕਨਪੱਟੀਆਂ ਅਤੇ ਸਿਰ ਦੀ ਹੌਲੀ-ਹੌਲੀ ਮਾਲਿਸ਼ ਕਰਨ ਨਾਲ ਦਿਮਾਗ ਨੂੰ ਠੰਡਕ ਮਿਲਦੀ ਹੈ ਅਤੇ ਗਹਿਰੀ ਨੀਂਦ ਆਉਂਦੀ ਹੈ।

ਅਸ਼ਵਗੰਧਾ ਚੂਰਨ
– ਇਹ ਆਯੁਰਵੇਦਿਕ ਜੜੀਬੂਟੀ ਤਨਾਅ ਘਟਾਉਂਦੀ ਹੈ ਅਤੇ ਸਰੀਰ ਨੂੰ ਆਰਾਮ ਦੇ ਕੇ ਨੀਂਦ ਵਧਾਉਂਦੀ ਹੈ। ਡਾਕਟਰੀ ਸਲਾਹ ਨਾਲ ਰਾਤ ਨੂੰ ਇਸਦਾ ਸੇਵਨ ਕੀਤਾ ਜਾ ਸਕਦਾ ਹੈ।

ਗਰਮ ਪਾਣੀ ਤੇ ਨਮਕ ਦਾ ਪੈਰਾਂ ਨੂੰ ਸੇਕ
– ਇਕ ਟੱਬ ’ਚ ਗਰਮ ਪਾਣੀ ’ਚ ਨਮਕ ਪਾ ਕੇ ਪੈਰਾਂ ਨੂੰ 10-15 ਮਿੰਟ ਡਿੱਪ ਕਰਨ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ ਅਤੇ ਨੀਂਦ ਆਉਣ ’ਚ ਮਦਦ ਹੁੰਦੀ ਹੈ।

ਤਿਲ ਦੇ ਤੇਲ ਦੀ ਨੱਕ ’ਚ ਮਾਲਿਸ਼
– ਰਾਤ ਨੂੰ ਸੌਣ ਤੋਂ ਪਹਿਲਾਂ 1-2 ਬੂੰਦ ਤਿਲ ਦਾ ਤੇਲ ਨੱਕ ’ਚ ਪਾਉਣ ਨਾਲ ਵੀ ਨੀਂਦ ਦੀ ਗੁਣਵੱਤਾ ’ਚ ਸੁਧਾਰ ਆ ਸਕਦਾ ਹੈ।

ਸੋਣ ਤੋਂ ਪਹਿਲਾਂ ਮੋਬਾਈਲ/ਟੀਵੀ ਤੋਂ ਦੂਰ ਰਹੋ
– ਬਲੂ ਲਾਈਟ ਨੀਂਦ ਦੇ ਹਾਰਮੋਨ ‘ਮੈਲਾਟੋਨਿਨ’ ਨੂੰ ਪ੍ਰਭਾਵਿਤ ਕਰਦੀ ਹੈ। ਇਸ ਲਈ ਸੌਣ ਤੋਂ ਘੰਟਾ ਪਹਿਲਾਂ ਸਕ੍ਰੀਨ ਤੋਂ ਦੂਰ ਰਹੋ।

Leave a Reply

Your email address will not be published. Required fields are marked *