ਸੰਗਰੂਰ,5 ਅਕਤੂਬਰ (ਜਗਸੀਰ ਲੌਂਗੋਵਾਲ)- ਸਥਾਨਕ ਰਣਬੀਰ ਕਾਲਜ ਦੇ ਸਾਹਮਣੇ ਅੰਬੇਦਕਰ ਨਗਰ ਵਿਖੇ
ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੇ ਕਾਨਫਰੰਸ ਹਾਲ ਵਿਖੇ 11 ਅਕਤੂਬਰ ਨੂੰ ਐਸ.ਸੀ./ਬੀ.ਸੀ. ਸਮਾਜ ਅੱਗੇ ਮੌਜੂਦਾ ਚੁਣੌਤੀਆਂ, ਸਿੱਖਿਆ ਨੀਤੀ 2020 ਅਤੇ ਲੇਬਰ ਕੋਡ 2020 ਤੇ ਵਿਚਾਰ ਚਰਚਾ ਤੇ ਸੈਮੀਨਾਰ ਅਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ.ਕਰਮਜੀਤ ਸਿੰਘ ਹਰੀਗੜ੍ਹ, ਮੁੱਖ ਸੇਵਾਦਾਰ, ਗਰੀਬ ਸਮਾਜ ਸੇਵਾ ਸਿੱਖਿਆ ਅਤੇ ਸੰਘਰਸ਼ ਸਮਿਤੀ, ਬੇਜ਼ਮੀਨ ਲੋਕ ਅਤੇ ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਐਂਡ ਚੈਰੀਟੇਬਲ ਮੰਚ, ਸੰਗਰੂਰ ਨੇ ਦੱਸਿਆ ਕਿ ਇਸ ਸੈਮੀਨਾਰ ਦੇ ਮੁੱਖ ਬੁਲਾਰੇ
ਪ੍ਰੋ. ਸੁਖਚੈਨ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਐਡਵੋਕੇਟ ਨਵਰਾਜ ਸਿੰਘ, ਪੰਜਾਬ ਅਤੇ ਹਰਿਆਣਾ ਹਾਈ ਕੋਰਟ , ਸ਼੍ਰੀ ਦਰਸ਼ਨ ਸਿੰਘ ਬਾਜਵਾ ਸੰਪਾਦਕ ਅੰਬੇਡਕਰੀ ਦੀਪ ਹੋਣਗੇ।ਖਾਸ ਮਹਿਮਾਨ ਬਾਬਾ ਰਾਜਵਰਿੰਦਰ ਸਿੰਘ ਟਿੱਬੇ ਵਾਲੇ,ਡਾ. ਮੱਖਣ ਸਿੰਘ, ਜਨਰਲ ਸੈਕਟਰੀ, ਬੀ.ਐਸ.ਪੀ. ਸ੍ਰੀ ਕਰਨੈਲ ਸਿੰਘ ਨੀਲੋਵਾਲ, ਮੁੱਖ ਸਲਾਹਕਾਰ, ਭੀਮ ਆਰਮੀ, ਪੰਜਾਬ ,ਸ਼੍ਰੀ ਰਜਿੰਦਰ ਸਿੰਘ ਅਕੋਈ ਸਾਹਿਬ, ਜ਼ੋਨ ਇੰਚਾਰਜ, ਬਾਮਸੇਫ਼
ਅਤੇ ਸ਼੍ਰੀ ਵਿਜੇ ਲੰਕੇਸ਼, ਐਮ.ਸੀ.ਸੰਗਰੂਰ,ਹੋਣਗੇ।ਇਸ ਸਮੇਂ ਮਾਸਟਰ ਸਤਨਾਮ ਸਿੰਘ ਤੂਰਬੰਜਾਰਾ, ਰੂਪ ਸਿੰਘ ਨੀਲੋਵਾਲ, ਦਰਸ਼ਨ ਸਿੰਘ ਭਵਾਨੀਗੜ੍ਹ ਹਜ਼ਾਰ ਸਨ।
ਐਸ.ਸੀ./ਬੀ.ਸੀ. ਸਮਾਜ ਅੱਗੇ ਮੌਜੂਦਾ ਚੁਣੌਤੀਆਂ ਅਤੇ ਹੋਰ ਮਸਲਿਆਂ ਸਬੰਧੀ ਸੈਮੀਨਾਰ 11 ਅਕਤੂਬਰ ਨੂੰ