Indian Air force ‘ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮਿਲੇਗੀ ਮੋਟੀ ਤਨਖਾਹ

ਭਾਰਤੀ ਹਵਾਈ ਫ਼ੋਰਸ (ਆਈਏਐੱਫ) ਨੇ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਦੇ ਅਧੀਨ ਕਮਿਸ਼ੰਡ ਅਫ਼ਸਰ ਦੇ 284 ਅਹੁਦੇ ਭਰੇ ਜਾਣਗੇ। 

ਆਖ਼ਰੀ ਤਾਰੀਖ਼

ਉਮੀਦਵਾਰ 1 ਜੁਲਾਈ 2025 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਫਾਇੰਲਗ- 3 ਅਹੁਦੇ
ਗ੍ਰਾਊਂਡ ਡਿਊਟੀ (ਟੈਕਨਿਕਲ)- 156 ਅਹੁਦੇ
ਗ੍ਰਾਊਂਡ ਡਿਊਟੀ (ਨਾਨ ਟੈਕਨਿਕਲ)- 125 ਅਹੁਦੇ

ਸਿੱਖਿਆ ਯੋਗਤਾ

ਫਲਾਇੰਗ ਬ੍ਰਾਂਚ
ਉਮੀਦਵਾਰ 12ਵੀਂ (ਫਿਜ਼ਿਕਸ ਅਤੇ ਮੈਥਸ ਨਾਲ) ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਪਾਸ ਹੋਵੇ। 60 ਫੀਸਦੀ ਅੰਕਾਂ ਨਾਲ ਗਰੈਜੂਏਸ਼ਨ (ਕਿਸੇ ਵੀ ਵਿਸ਼ੇ ਚ) ਜਾਂ 60 ਫੀਸਦੀ ਅੰਕਾਂ ਨਾਲ ਬੀ.ਈ./ਬੀਟੈੱਕ ਦੀ ਡਿਗਰੀ। 

ਗ੍ਰਾਊਂਡ ਡਿਊਟੀ (ਟੈਕਨਿਕਲ)
12ਵੀਂ (ਫਿਜ਼ਿਕਸ ਅਤੇ ਮੈਥਸ ਨਾਲ) ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਪਾਸ। ਇੰਜੀਨੀਅਰ/ਟੈਕਨਾਲੋਜੀ ‘ਚ 4 ਸਾਲਾ ਡਿਗਰੀ।

ਗ੍ਰਾਊਂਡ ਡਿਊਟੀ (ਗੈਰ-ਤਕਨੀਕੀ)
ਘੱਟੋ-ਘੱਟ 60 ਫੀਸਦੀ ਅੰਕਾਂ ਨਾਲ ਸੰਬੰਧਤ ਖੇਤਰ ‘ਚ ਗਰੈਜੂਏਸ਼ਨ ਦੀ ਡਿਗਰੀ।

ਤਨਖਾਹ

ਉਮੀਦਵਾਰ ਨੂੰ 56,100 ਤੋਂ ਲੈ ਕੇ 1,77,500 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।

Leave a Reply

Your email address will not be published. Required fields are marked *