6 ਏਕੜ ਰਕਬੇ ਵਿੱਚ ਝੋਨੇ ਦੀ ਪਰਾਲੀ ਦੀ ਕੀਤੀ ਸਾਂਭ ਸੰਭਾਲ

ਲੌਂਗੋਵਾਲ,8 ਨਵੰਬਰ (ਜਗਸੀਰ ਸਿੰਘ)- ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਹੁਲ ਚਾਬਾ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਧਰਮਿੰਦਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਪਰਾਲੀ ਦੀ ਸਾਂਭ ਸੰਭਾਲ ਲਈ ਚਲਾਈ ਜਾ ਰਹੀ ਮੁਹਿੰਮ ਅਧੀਨ ਬਲਾਕ ਸੰਗਰੂਰ ਸਰਕਲ ਲੌਂਗੋਵਾਲ ਦੇ ਇੰਚਾਰਜ ਸ. ਰਾਜਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ ,ਸਮੇਤ ਸ੍ਰੀ ਮਹਿੰਦਰ ਸਿੰਘ ਏ.ਟੀ.ਐਮ.ਵਲੋਂ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ । ਇਸ ਦੌਰਾਨ ਇਨਸੀਟੂ ਮੈਨੇਜਮੈਟ ਤਹਿਤ
ਅਗਾਂਹ ਵਧੂ ਕਿਸਾਨ ਹੀਰਾ ਦਾਸ ਜੀ ਪੁੱਤਰ ਮਹੰਤ ਸ੍ਰੀ ਪ੍ਰੋਸਤਮ ਦਾਸ ਜੀ ਗਊਸ਼ਾਲਾ ਰੋਡ ਲੌਂਗੋਵਾਲ ਦੇ 6 ਏਕੜ ਝੋਨੇ ਨੂੰ ਐਸ.ਐਮ .ਐਸ ਲਗਵਾਕੇ ਕਟਾਈ ਕਰਨ ਉਪਰੰਤ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਵਾ ਕੇ ਪਰਾਲੀ ਨੂੰ ਖੇਤ ਵਿੱਚ ਸੰਭਾਲਿਆ ਗਿਆ । ਇਸ ਮੌਕੇ ਕਿਸਾਨ ਹੀਰਾ ਦਾਸ ਤੇ ਦਰਸਨ ਸਿੰਘ ਹਾਜਰ ਸਨ । ਇਸ ਦੌਰਾਨ ਰਾਜਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਨੇ ਕਿਸਾਨਾਂ ਨੂੰ ਅਜਿਹੇ ਅਗਾਂਹ ਵਧੂ ਕਿਸਾਨਾਂ ਤੋ ਸੇਧ ਲੈ ਕੇ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਵੱਖ ਵੱਖ ਤਕਨੀਕਾਂ ਨਾਲ ਸਾਂਭ ਸੰਭਾਲ ਕਰਨ ਦਾ ਸੁਨੇਹਾ ਦਿੱਤਾ ।

Leave a Reply

Your email address will not be published. Required fields are marked *