ਸਾਵਧਾਨ! Blood pressure ਸਮੇਤ 168 ਦਵਾਈਆਂ ਦੇ ਸੈਂਪਲ ਟੈਸਟ ‘ਚ ਫੇਲ੍ਹ, CDSCO ਨੇ ਜਾਰੀ ਕੀਤੀ ਲਿਸਟ

ਦੇਸ਼ ‘ਚ ਦਵਾਈਆਂ ਦੀ ਗੁਣਵੱਤਾ ਦੀ ਨਿਗਰਾਨੀ ਹੇਠ ਮਾਰਚ 2026 ‘ਚ ਕੁੱਲ 168 ਦਵਾਈਆਂ ਦੇ ਸੈਂਪਲ ‘ਨੋਟ ਆਫ ਸਟੈਂਡਰਡ ਕੁਆਲਿਟੀ’ (ਖਰਾਬ ਗੁਣਵੱਤਾ) ਦੇ ਪਾਏ ਗਏ ਹਨ। ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਸੰਗਠਨ (CDSCO) ਦੀ ਮਾਸਿਕ ਰਿਪੋਰਟ ਅਨੁਸਾਰ, ਇਨ੍ਹਾਂ ਫੇਲ੍ਹ ਹੋਏ ਸੈਂਪਲਾਂ ‘ਚ ਸਭ ਤੋਂ ਵੱਡਾ ਹਿੱਸਾ ਬਲੱਡ ਪ੍ਰੈਸ਼ਰ (BP) ਦੀਆਂ ਦਵਾਈਆਂ ਦਾ ਹੈ।

ਰਿਪੋਰਟ ਦੇ ਮੁੱਖ ਅੰਕੜੇ :-

– ਕੇਂਦਰੀ ਲੈਬਾਰਟਰੀਆਂ ਨੇ 48 ਦਵਾਈਆਂ ਦੇ ਸੈਂਪਲਾਂ ਨੂੰ ਮਿਆਰ ਅਨੁਸਾਰ ਨਹੀਂ ਪਾਇਆ।
– ਰਾਜ ਪੱਧਰੀ ਲੈਬਾਰਟਰੀਆਂ ਨੇ 120 ਸੈਂਪਲਾਂ ਨੂੰ ਗੁਣਵੱਤਾ ਦੇ ਮਾਪਦੰਡਾਂ ‘ਤੇ ਫੇਲ੍ਹ ਕਰਾਰ ਦਿੱਤਾ ਹੈ।

ਇਨ੍ਹਾਂ ਦਵਾਈਆਂ ‘ਚ ਤੈਅ ਕੀਤੇ ਗਏ ਗੁਣਵੱਤਾ ਮਾਪਦੰਡਾਂ ਦੇ ਇਕ ਜਾਂ ਇਕ ਤੋਂ ਵੱਧ ਪੈਰਾਮੀਟਰਾਂ ‘ਚ ਕਮੀਆਂ ਪਾਈਆਂ ਗਈਆਂ ਹਨ। ਖਾਸ ਤੌਰ ‘ਤੇ ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਵੱਡੀ ਗਿਣਤੀ ‘ਚ ਫੇਲ੍ਹ ਹੋਈਆਂ ਹਨ। ਹਾਲਾਂਕਿ, CDSCO ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਦਵਾਈ ਦਾ ਕੋਈ ਇਕ ਬੈਚ ਖਰਾਬ (NSQ) ਪਾਇਆ ਜਾਂਦਾ ਹੈ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਸ ਦਵਾਈ ਦੇ ਸਾਰੇ ਬੈਚ ਜਾਂ ਬਾਜ਼ਾਰ ‘ਚ ਮੌਜੂਦ ਸਾਰੇ ਉਤਪਾਦ ਪ੍ਰਭਾਵਿਤ ਹਨ।

Leave a Reply

Your email address will not be published. Required fields are marked *