ਕੀ ਹੁੰਦਾ ਹੈ Cardiac Arrest ? ਜਾਣੋ ਇਸ ਦੇ ਕਾਰਨ ਤੇ ਬਚਾਅ ਦੇ ਤਰੀਕੇ

ਅਕਸਰ ਲੋਕਾਂ ਨੂੰ ਇਹ ਲੱਗਦਾ ਹੈ ਕਿ ਦਿਲ ਦੇ ਦੌਰੇ (ਹਾਰਟ ਅਟੈਕ) ਅਤੇ ਕਾਰਡੀਅਕ ਅਰੈਸਟ ‘ਚ ਕੋਈ ਵੱਡਾ ਅੰਤਰ ਨਹੀਂ ਹੁੰਦਾ ਪਰ ਅਸਲ ‘ਚ ਦੋਵੇਂ ਵੱਖਰੇ ਮਾਮਲੇ ਹਨ। ਹਾਲ ਹੀ ‘ਚ ਕਈ ਨੌਜਵਾਨਾਂ ਅਤੇ ਸਿਹਤਮੰਦ ਨਜ਼ਰ ਆਉਂਦੇ ਲੋਕਾਂ ਦੀ ਅਚਾਨਕ ਮੌਤ ਕਾਰਡੀਅਕ ਅਰੈਸਟ ਕਾਰਨ ਹੋਈ ਹੈ।

ਕਾਰਡੀਅਕ ਅਰੈਸਟ ਕੀ ਹੁੰਦਾ ਹੈ?

ਜਦੋਂ ਦਿਲ ਅਚਾਨਕ ਕੰਮ ਕਰਨਾ ਬੰਦ ਕਰ ਦਿੰਦਾ ਹੈ, ਤਾਂ ਉਸ ਨੂੰ ਕਾਰਡੀਅਕ ਅਰੈਸਟ ਕਿਹਾ ਜਾਂਦਾ ਹੈ। ਇਸ ਬੀਮਾਰੀ ਨੂੰ ਸਾਈਲੈਂਟ ਹਾਰਟ ਅਟੈਕ ਵੀ ਕਹਿੰਦੇ ਹਨ। ਇਸ ਦੌਰਾਨ ਦਿਲ ਦੀ ਧੜਕਣ ਰੁੱਕ ਜਾਂਦੀ ਹੈ, ਖੂਨ ਸਰੀਰ ‘ਚ ਨਾ ਪਹੁੰਚਣ ਕਾਰਨ ਦਿਮਾਗ ਅਤੇ ਹੋਰ ਅੰਗ ਵੀ ਚੰਦ ਮਿੰਟਾਂ ‘ਚ ਹੀ ਪ੍ਰਭਾਵਿਤ ਹੋਣ ਲੱਗਦੇ ਹਨ। ਇਸ ਦੇ ਜ਼ਿਆਦਾਤਰ ਮਾਮਲਿਆਂ ‘ਚ ਇਨਸਾਨ ਬੇਹੋਸ਼ ਹੋ ਜਾਂਦਾ ਹੈ। ਕੋਰੋਨਾ ਮਹਾਮਾਰੀ ਦੇ ਬਾਅਦ ਤੋਂ ਅਜਿਹੇ ਮਾਮਲਿਆਂ ‘ਚ ਗਲੋਬਲ ਪੱਧਰ ‘ਤੇ ਵਾਧਾ ਦੇਖਿਆ ਗਿਆ ਹੈ।

ਕਾਰਡੀਅਕ ਅਰੈਸਟ ਦੇ ਸ਼ੁਰੂਆਤੀ ਸੰਕੇਤ

ਛਾਤੀ ‘ਚ ਹਲਕਾ ਦਰਦ ਮਹਿਸੂਸ ਹੋਣਾ
ਸਾਹ ਲੈਣ ‘ਚ ਤਕਲੀਫ਼
ਸੁਸਤੀ ਮਹਿਸੂਸ ਹੋਣੀ
ਘਬਰਾਹਟ
ਹਾਈ ਬਲੱਡ ਪ੍ਰੈਸ਼ਰ

ਬਚਾਅ ਦੇ ਤਰੀਕੇ

ਆਪਣੀ ਡਾਈਟ ਅਤੇ ਲਾਈਫਸਟਾਈਲ ‘ਤੇ ਧਿਆਨ ਦਿਓ। ਸਿਗਰਟਨੋਸ਼ੀ ਅਤੇ ਸ਼ਰਾਬ ਦੇ ਸੇਵਨ ਤੋਂ ਬਚੋ। ਜ਼ਿਆਦਾ ਤਣਾਅ ਤੋਂ ਬਚੋ ਅਤੇ ਨੀਂਦ ਪੂਰੀ ਕਰੋ। ਸੰਤੁਲਿਤ ਭੋਜਨ ਖਾਓ, ਰੋਜ਼ਾਨਾ ਕਸਰਤ ਕਰੋ ਅਤੇ ਭਾਰ ਕੰਟਰੋਲ ‘ਚ ਰੱਖੋ। ਆਪਣੇ ਬਲੱਡ ਪ੍ਰੈਸ਼ਰ ਅਤੇ ਸ਼ੂਗਰ ‘ਤੇ ਧਿਆਨ ਦਿਓ ਅਤੇ ਸਮੇਂ-ਸਮੇਂ ‘ਤੇ ਇਸ ਨੂੰ ਚੈੱਕ ਕਰੇ ਰਹੋ। ਸਾਲ ‘ਚ 2-3 ਵਾਰ ਫੁੱਲ ਬਾਡੀ ਚੈੱਕਅੱਪ ਕਰਵਾਓ।

ਨਤੀਜਾ:

ਕਾਰਡੀਅਕ ਅਰੈਸਟ ਕੋਈ ਸਿਰਫ਼ ਬੁਜ਼ੁਰਗਾਂ ਨੂੰ ਹੋਣ ਵਾਲੀ ਬੀਮਾਰੀ ਨਹੀਂ। ਇਹ ਨੌਜਵਾਨਾਂ ‘ਚ ਵੀ ਵੱਧ ਰਿਹਾ ਹੈ। ਇਸ ਲਈ ਜ਼ਰੂਰੀ ਹੈ ਕਿ ਲੋਕ ਇਸ ਬਾਰੇ ਜਾਗਰੂਕ ਹੋਣ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਅਪਣਾਉਣ।

Leave a Reply

Your email address will not be published. Required fields are marked *