ਧਨਸ਼੍ਰੀ ਦੀ ਜ਼ਿੰਦਗੀ ‘ਚ ਹੋਈ ਨਵੇਂ ਪਿਆਰ ਦੀ ਐਂਟਰੀ ! ਸੋਸ਼ਲ ਮੀਡੀਆ ਪੋਸਟ ਨੇ ਛੇੜੀ ਨਵੀਂ ਚਰਚਾ

ਕ੍ਰਿਕਟਰ ਯੁਦਵੇਂਦਰ ਯਾਹਲ ਦੀ ਸਾਬਕਾ ਪਤੀ ਧਨਸ਼੍ਰੀ ਵਰਮਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ। ਦੋਹਾਂ ਦਾ ਤਲਾਕ ਪਿਛਲੇ ਸਾਲ ਮਾਰਚ 2025 ਵਿਚ ਹੋਇਆ ਸੀ। ਹੁਣ ਤਲਾਕ ਤੋਂ ਕਰੀਬ 1 ਸਾਲ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਧਨਸ਼੍ਰੀ ਦੀ ਜ਼ਿੰਦਗੀ ਵਿੱਚ ਸ਼ਾਇਦ ਨਵੇਂ ਪਿਆਰ ਦੀ ਐਂਟਰੀ ਹੋ ਚੁੱਕੀ ਹੈ।

ਅਜਿਹੀ ਚਰਚਾ ਇਸ ਲਈ ਹੋ ਰਹੀ ਹੈ ਕਿਉਂਕਿ ਧਨਸ਼੍ਰੀ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੀ ਸਹੇਲੀ ਨਾਲ ਇੱਕ ਮਸ਼ਹੂਰ ਟ੍ਰੈਂਡ ਨੂੰ ਫਾਲੋ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਉੱਪਰ ਲਿਖਿਆ ਹੈ, “ਮੈਂ ਫਿਰ ਤੋਂ ਪਿਆਰ ਵਿੱਚ ਹਾਂ…”। ਇਸ ਦੇ ਨਾਲ ਹੀ ਅੱਗੇ ਮਜ਼ਾਕੀਆ ਲਹਿਜੇ ਵਿੱਚ ਲਿਖਿਆ ਹੈ, “ਮੇਰੀ ਸਹੇਲੀ ਇੱਕ ਵਾਰ ਫਿਰ ਉਸ ਵਿਅਕਤੀ ਨਾਲ ਦੁਬਾਰਾ ਨਫਰਤ ਕਰਨ ਲਈ ਤਿਆਰ ਹੈ।” 

ਇਹ ਪੋਸਟ ਸਾਹਮਣੇ ਆਉਣ ਮਗਰੋਂ ਯੂਜ਼ਰਸ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਧਨਸ਼੍ਰੀ ਨੂੰ ਦੁਬਾਰਾ ਪਿਆਰ ਮਿਲ ਗਿਆ ਹੈ ਅਤੇ ਉਹ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ। 

Leave a Reply

Your email address will not be published. Required fields are marked *