ਕੀ ਤੁਹਾਡਾ BP ਵੀ ਅਚਾਨਕ ਹੋ ਜਾਂਦਾ ਹੈ Low ? ਰਸੋਈ ‘ਚ ਰੱਖੀਆਂ ਇਹ ਚੀਜ਼ਾਂ ਦੇਣਗੀਆਂ ਤੁਰੰਤ ਆਰਾਮ

ਬਦਲਦੇ ਲਾਈਫਸਟਾਈਲ ਅਤੇ ਗਰਮੀ ਦੇ ਮੌਸਮ Sਚ ਬਲੱਡ ਪ੍ਰੈਸ਼ਰ ਲੋਅ ਹੋਣਾ ਇਕ ਵੱਡੀ ਸਮੱਸਿਆ ਬਣ ਜਾਂਦਾ ਹੈ। ਕਈ ਵਾਰ ਅਚਾਨਕ ਬੀਪੀ ਘਟਣ ਨਾਲ ਚੱਕਰ ਆਉਣਾ, ਅੱਖਾਂ ਅੱਗੇ ਅੰਧੇਰਾ ਆਉਣਾ ਜਾਂ ਬੇਹੋਸ਼ੀ ਵਰਗੀ ਸਥਿਤੀ ਬਣ ਜਾਂਦੀ ਹੈ। ਜੇਕਰ ਤੁਹਾਡੇ ਜਾਂ ਤੁਹਾਡੇ ਪਰਿਵਾਰ ‘ਚ ਕਿਸੇ ਨਾਲ ਅਜਿਹਾ ਹੁੰਦਾ ਹੈ, ਤਾਂ ਘਬਰਾਉਣ ਦੀ ਲੋੜ ਨਹੀਂ। ਤੁਸੀਂ ਘਰ ਬੈਠੇ ਹੀ ਇਨ੍ਹਾਂ ਸੌਖੇ ਤਰੀਕਿਆਂ ਨਾਲ ਇਸ ਨੂੰ ਕੰਟਰੋਲ ਕਰ ਸਕਦੇ ਹੋ।

ਲੋਅ ਬੀਪੀ ਤੋਂ ਬਚਣ ਦੇ ਤੁਰੰਤ ਅਤੇ ਅਚੂਕ ਤਰੀਕੇ :-

ਲੂਣ-ਪਾਣੀ ਦਾ ਘੋਲ
– ਜੇਕਰ ਅਚਾਨਕ ਬੀਪੀ ਲੋਅ ਹੋ ਜਾਵੇ, ਤਾਂ ਇਕ ਗਲਾਸ ਪਾਣੀ ‘ਚ ਅੱਧਾ ਚਮਚ ਲੂਣ ਮਿਲਾ ਕੇ ਪੀਓ। ਇਸ ਨਾਲ ਸਰੀਰ ‘ਚ ਸੋਡੀਅਮ ਦੀ ਮਾਤਰਾ ਵਧਦੀ ਹੈ ਅਤੇ ਬੀਪੀ ਤੁਰੰਤ ਨਾਰਮਲ ਹੁੰਦਾ ਹੈ।

ਕੌਫੀ ਦੀ ਵਰਤੋਂ
– ਲੋਅ ਬੀਪੀ ਦੇ ਮਰੀਜ਼ਾਂ ਲਈ ਸਟ੍ਰਾਂਗ ਕੌਫੀ ਜਾਂ ਚਾਹ ਬਹੁਤ ਫਾਇਦੇਮੰਦ ਹੈ। ਇਸ ‘ਚ ਮੌਜੂਦ ਕੈਫੀਨ ਬਲੱਡ ਪ੍ਰੈਸ਼ਰ ਨੂੰ ਤੁਰੰਤ ਵਧਾਉਣ ‘ਚ ਮਦਦ ਕਰਦੀ ਹੈ।

ORS ਜਾਂ ਨਿੰਬੂ ਪਾਣੀ
– ਸਰੀਰ ‘ਚ ਪਾਣੀ ਦੀ ਕਮੀ ਕਾਰਨ ਵੀ ਬੀਪੀ ਲੋਅ ਹੁੰਦਾ ਹੈ। ਇਸ ਲਈ ਦਿਨ ‘ਚ 2-3 ਵਾਰ ਨਿੰਬੂ ਪਾਣੀ, ਨਾਰੀਅਲ ਪਾਣੀ ਜਾਂ ORS ਦਾ ਘੋਲ ਜ਼ਰੂਰ ਲਓ।

ਤੁਲਸੀ ਦੇ ਪੱਤੇ
– ਤੁਲਸੀ ‘ਚ ਵਿਟਾਮਿਨ-ਸੀ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ। ਰੋਜ਼ਾਨਾ ਸਵੇਰੇ 4-5 ਤੁਲਸੀ ਦੇ ਪੱਤੇ ਚਬਾਉਣ ਨਾਲ ਬਲੱਡ ਪ੍ਰੈਸ਼ਰ ਸੰਤੁਲਿਤ ਰਹਿੰਦਾ ਹੈ।

ਮਾਹਰਾਂ ਦੀ ਸਲਾਹ
– ਲੋਅ ਬੀਪੀ ਤੋਂ ਬਚਣ ਲਈ ਲੰਬੇ ਸਮੇਂ ਤੱਕ ਭੁੱਖੇ ਰਹਿਣ ਤੋਂ ਬਚੋ ਅਤੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਕੁਝ ਨਾ ਕੁਝ ਖਾਂਦੇ ਰਹੋ। ਜੇਕਰ ਸਮੱਸਿਆ ਜ਼ਿਆਦਾ ਵਧਦੀ ਹੈ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
 
 ਨੋਟ : ਇਹ ਜਾਣਕਾਰੀ ਆਮ ਤੱਥਾਂ ‘ਤੇ ਅਧਾਰਿਤ ਹੈ, ਜਿਸ ਦਾ ਕੋਈ ਵਿਗਿਆਨਕ ਪ੍ਰਮਾਣ ਨਹੀਂ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਘਰੇਲੂ ਨੁਸਖੇ ਨੂੰ ਵਰਤਣ ਤੋੰ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲਓ।

Leave a Reply

Your email address will not be published. Required fields are marked *