ਵਿਕਾਸ ਪੱਖੋਂ ਹਲਕਾ ਆਤਮ ਨਗਰ ਨੂੰ ਮੋਹਰੀ ਬਣਾਇਆ ਜਾਵੇਗਾ – ਵਿਧਾਇਕ ਕੁਲਵੰਤ ਸਿੰਘ ਸਿੱਧੂ

-1.75 ਕਰੋੜ ਦੀ ਲਾਗਤ ਵਾਲੇ ਸੜਕ ਨਿਰਮਾਣ ਪ੍ਰੋਜੈਕਟ ਦਾ ਕੀਤਾ ਉਦਘਾਟਨ

ਲੁਧਿਆਣਾ, 8 ਨਵੰਬਰ ( ਲੋਕ ਮਸਲੇ ) – ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਦੁਗਰੀ ਵਿਖੇ ਐਲ ਆਈ ਜੀ ਅਤੇ ਐਮ ਆਈ ਜੀ ਕਲੋਨੀ ਵਿਖੇ 1.75 ਕਰੋੜ ਦੀ ਲਾਗਤ ਵਾਲੇ ਸੜਕ ਨਿਰਮਾਣ ਪ੍ਰੋਜੈਕਟ ਦਾ ਉਦਘਾਟਨ ਕੀਤਾ।

ਵਿਧਾਇਕ ਸਿੱਧੂ ਦੇ ਉਦਘਾਟਨ ਸਥਾਨ ‘ਤੇ ਪਹੁੰਚਣ ‘ਤੇ ਇਲਾਕਾ ਨਿਵਾਸੀਆਂ ਨੇ ਬੜੀ ਗਰਮ ਜੋਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ।

ਇਸ ਮੌਕੇ ਕੌਂਸਲਰ ਯੁਵਰਾਜ ਸਿੰਘ ਸਿੱਧੂ ਵੀ ਉਨਾਂ ਦੇ ਨਾਲ ਮੌਜੂਦ ਸਨ।

ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਵਿਕਾਸ ਵਾਲੇ ਪੱਖ ਤੋਂ ਉਹ ਆਪਣੇ ਹਲਕੇ ਨੂੰ ਕਿਸੇ ਵੀ ਗੱਲੋਂ ਪਿੱਛੇ ਨਹੀਂ ਰਹਿਣ ਦੇਣਗੇ। ਉਹਨਾਂ ਕਿਹਾ ਕਿ ਜਿਹੜੀ ਸੇਵਾ ਪਰਮਾਤਮਾ ਵੱਲੋਂ ਲੱਗੀ ਹੋਵੇ ਉਸ ਲਈ ਕੋਈ ਜਿਆਦਾ ਉਪਰਾਲੇ ਕਰਨ ਦੀ ਲੋੜ ਨਹੀਂ ਪੈਂਦੀ, ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਣੇ ਆਪ ਹੀ ਕਾਰਜ ਰਾਸ ਆਉਂਦੇ ਰਹਿੰਦੇ ਹਨ।

ਉਹਨਾਂ ਕਿਹਾ ਕਿ ਉਹ ਤੜਕਸਾਰ ਤੋਂ ਦੇਰ ਰਾਤ ਤੱਕ ਆਪਣੇ ਹਲਕੇ ਦੇ ਨਿਵਾਸੀਆਂ ਦੀ ਸੇਵਾ ਵਿੱਚ ਇਸੇ ਕਰਕੇ ਹਾਜਰ ਰਹਿੰਦੇ ਹਨ ਕਿ ਕਿਸੇ ਵਸਨੀਕ ਨੂੰ ਕੋਈ ਤਕਲੀਫ ਨਾ ਆਵੇ।

ਵਿਧਾਇਕ ਸਿੱਧੂ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਮੀਡੀਆ ਇੰਚਾਰਜ ਸੁਖਵਿੰਦਰ ਸਿੰਘ ਗਿੱਲ, ਸੋਸ਼ਲ ਮੀਡੀਆ ਸੈਕਟਰੀ ਗੁਰਪ੍ਰੀਤ ਸਿੰਘ ਰਾਜਾ, ਗੁਰਦਰਸ਼ਨ ਸਿੰਘ ਧਮੀਜਾ,
ਯੂਥ ਪ੍ਰਧਾਨ ਅਰਸ਼ਦੀਪ ਸਿੰਘ, ਅਕਸ਼ੇ ਢਾਂਡਾ, ਗੁਰਅਸੀਸ ਸਿੰਘ, ਸੋਨੂ ਧੁੰਨਾ, ਮਾਸਟਰ ਹਰੀ ਸਿੰਘ, ਦਵਿੰਦਰ ਸਿੰਘ, ਲਖਵਿੰਦਰ ਸਿੰਘ, ਸੁਖਵਿੰਦਰ ਪਾਲ ਸਿੰਘ, ਕਿਰਪਾਲ ਸਿੰਘ ,ਦਲਜੀਤ ਸਿੰਘ, ਗੁਲਵਿੰਦਰ ਸਿੰਘ, ਸੋਨੂ ਧਮੀਜਾ, ਸੋਨੂ ਟਾਈਗਰ, ਅਰਵਿੰਦਰ ਸਿੰਘ ,ਗੁਰਮੀਤ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *