ਅੱਲੂ ਅਰਜੁਨ ਨੇ 7 ਰਾਜਾਂ ਦੇ ਫ਼ੈਨਜ਼ ਲਈ ਇੰਸ਼ੋਰੈਂਸ ਕਵਰੇਜ ਸ਼ੁਰੂ ਕਰ ਕੇ ਫ਼ਿਰ ਦਿਖਾਈ ਦਰਿਆਦਿਲੀ

ਏ.ਏ.ਐੱਫ.ਏ. ਐਨੁਅਲ ਸਮਿਟ 2026 ’ਚ ਅੱਲੂ ਅਰਜੁਨ ਨੇ ਆਪਣੀ ਫ਼ੈਨ ਕਮਿਊਨਿਟੀ ਦੇ ਹਰ ਮੈਂਬਰ ਲਈ ਇੰਸ਼ੋਰੈਂਸ ਕਵਰੇਜ ਦਾ ਐਲਾਨ ਕੀਤਾ। ਇਸ ਸਮਿਟ ’ਚ ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਕੇਰਲ, ਤਾਮਿਲਨਾਡੂ, ਮਹਾਰਾਸ਼ਟਰ ਤੇ ਓਡੀਸ਼ਾ ਸਣੇ 7 ਰਾਜਾਂ ਤੋਂ ਫ਼ੈਨਜ਼ ਸ਼ਾਮਲ ਹੋਏ। ਕਰੋੜਾਂ ਫ਼ੈਨਜ਼ ਉਨ੍ਹਾਂ ਨੂੰ ਬੇਇੰਤਹਾ ਪਿਆਰ ਕਰਦੇ ਹਨ ਤੇ ਅੱਲੂ ਅਰਜੁਨ ਵੀ ਹਰ ਮੌਕੇ ’ਤੇ ਆਪਣੇ ਫ਼ੈਨਜ਼ ਦਾ ਪਿਆਰ ਵਾਪਸ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਪ੍ਰੋਗਰਾਮ ’ਚ ਆਏ ਹਰ ਮੈਂਬਰ ਨੂੰ ਅੱਲੂ ਅਰਜੁਨ ਨਾਲ ਪ੍ਰਸਨਲ ਫ਼ੋਟੋ ਖਿਚਵਾਉਣ ਦਾ ਮੌਕਾ ਵੀ ਮਿਲਿਆ।

ਉਨ੍ਹਾਂ ਨੇ ਕਰੀਬ 4 ਤੋਂ 5 ਘੰਟੇ ਤੱਕ ਫ਼ੈਨਜ਼ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨਾਲ ਤਸਵੀਰਾਂ ਖਿਚਵਾਈਆਂ ਤੇ ਗੱਲਬਾਤ ਕੀਤੀ। ਇਸ ਤੋਂ ਬਾਅਦ ਸਾਰੇ ਲੋਕਾਂ ਲਈ ਲੰਚ ਦਾ ਵੀ ਪ੍ਰਬੰਧ ਕੀਤਾ। ਇਸ ਪੂਰੇ ਪ੍ਰੋਗਰਾਮ ਨੇ ਇਕ ਵਾਰ ਫ਼ਿਰ ਅੱਲੂ ਅਰਜੁਨ ਤੇ ਉਨ੍ਹਾਂ ਦੇ ਫ਼ੈਨਜ਼ ਵਿਚਕਾਰ ਮਜ਼ਬੂਤ ਬਾਂਡਿੰਗ ਨੂੰ ਦਿਖਾਇਆ। ਇਹ ਪਹਿਲ ਸਾਫ਼ ਦਿਖਾਉਂਦੀ ਹੈ ਕਿ ਅੱਲੂ ਅਰਜੁਨ ਲਈ ਸਿਰਫ਼ ਫ਼ੈਨ ਫ਼ਾਲੋਇੰਗ ਨਹੀਂ, ਸਗੋਂ ਉਨ੍ਹਾਂ ਦੇ ਫ਼ੈਨਜ਼ ਦੀ ਭਲਾਈ ਵੀ ਓਨੀ ਹੀ ਜ਼ਰੂਰੀ ਹੈ।

Leave a Reply

Your email address will not be published. Required fields are marked *