ਦੋਰਾਹਾ ਖੇਤਰ ਦੇ ਕਈ ਇਲਾਕਿਆਂ ’ਚ 30 ਮਈ ਨੂੰ ਬਿਜਲੀ ਸਪਲਾਈ ਰਹੇਗੀ ਬੰਦ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਸਬ-ਡਿਵੀਜ਼ਨ ਸ਼ਹਿਰੀ ਦੋਰਾਹਾ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ 30 ਮਈ 2026 ਨੂੰ ਜ਼ਰੂਰੀ ਮੁਰੰਮਤ ਕਾਰਜਾਂ ਦੇ ਚੱਲਦਿਆਂ ਦੋਰਾਹਾ ਖੇਤਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਅਸਥਾਈ ਤੌਰ ’ਤੇ ਬੰਦ ਰਹੇਗੀ।

ਇਹ ਜਾਣਕਾਰੀ ਦਿੰਦਿਆਂ ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ 220 ਕੇ.ਵੀ. ਸਬ-ਸਟੇਸ਼ਨ ਦੋਰਾਹਾ ਤੋਂ ਚੱਲਦੇ 11 ਕੇ.ਵੀ. ਸਿਟੀ ਦੋਰਾਹਾ, 11 ਕੇ.ਵੀ. ਸਤਨਾਮ ਨਗਰ ਅਤੇ ਡਾ. ਸੋਨੀ ਫੀਡਰਾਂ ਦੀ ਲਾਜ਼ਮੀ ਮੁਰੰਮਤ ਅਤੇ ਤਕਨੀਕੀ ਕੰਮਾਂ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਇਸ ਦੌਰਾਨ ਸ਼ਹਿਰੀ ਦੋਰਾਹਾ ਉਪ ਮੰਡਲ ਅਧੀਨ ਆਉਂਦੇ ਮੈਨ ਬਾਜ਼ਾਰ, ਸਿੱਧੂ ਹਸਪਤਾਲ ਰੋਡ, ਗੁਰੂ ਨਾਨਕ ਪੁਰਾ ਮੁਹੱਲਾ, ਰੇਲਵੇ ਰੋਡ, ਬੋਪਾਰਾਏ ਰੋਡ, ਲੱਕੜ ਮੰਡੀ, ਕੈਲਾਸ਼ ਨਗਰ, ਵਿਸ਼ਕਰਮਾ ਰੋਡ, ਜੈਲਦਾਰ ਮੁਹੱਲਾ, ਕੱਦੋਂ ਰੋਡ, ਅੜ੍ਹੈਚਾਂ ਰੋਡ, ਪੁਰਾਣਾ ਬਾਜ਼ਾਰ, ਵਾਲਮੀਕੀ ਮੁਹੱਲਾ, ਸਤਨਾਮ ਨਗਰ ਅਤੇ ਬਾਜੀਗਰ ਬਸਤੀ ਸਮੇਤ ਇਨ੍ਹਾਂ ਫੀਡਰਾਂ ਨਾਲ ਜੁੜੇ ਉਦਯੋਗਿਕ ਅਤੇ ਹੋਰ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਦੋਰਾਹਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ-ਕਮ-ਉਪ ਮੰਡਲ ਅਫ਼ਸਰ (ਸ਼ਹਿਰੀ) ਨੇ ਇਲਾਕਾ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਆਪਣੇ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲੈਣ, ਤਾਂ ਜੋ ਬਿਜਲੀ ਬੰਦ ਰਹਿਣ ਕਾਰਨ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਮੁਰੰਮਤ ਕਾਰਜ ਪੂਰੇ ਹੋਣ ਉਪਰੰਤ ਸਪਲਾਈ ਮੁੜ ਬਹਾਲ ਕਰ ਦਿੱਤੀ ਜਾਵੇਗੀ।

Leave a Reply

Your email address will not be published. Required fields are marked *