ਪੰਜਾਬ ਦੀ ਇੰਡਸਟਰੀ ਲਈ ਕੱਲ ਇਤਿਹਾਸਕ ਦਿਨ, CM ਮਾਨ ਦੇਣ ਜਾ ਰਹੇ ਵੱਡਾ ਤੋਹਫ਼ਾ

ਪੰਜਾਬ ਦੇ ਲੋਕਾਂ ਲਈ ਖੁਸ਼ੀ ਦੀ ਖ਼ਬਰ ਆਈ ਹੈ। ਕੱਲ੍ਹ ਪੰਜਾਬ ਦੀ ਇੰਡਸਟਰੀ ਲਈ ਇਤਿਹਾਸਕ ਦਿਨ ਹੈ। ਸੂਬਾ ਸਰਕਾਰ ਉਦਯੋਗਾਂ ਦੀ ਸਥਾਪਨਾ ਅਤੇ ਸੰਚਾਲਨ ਨੂੰ ਆਸਾਨ ਅਤੇ ਤੇਜ਼ ਬਣਾਉਣ ਲਈ “ਫਾਸਟ ਟ੍ਰੈਕ ਪੰਜਾਬ ਪੋਰਟਲ” ਲਾਂਚ ਕਰਨ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਕੱਲ੍ਹ ਮੋਹਾਲੀ ਪਹੁੰਚ ਕੇ ਇਸ ਪੋਰਟਲ ਨੂੰ ਲਾਂਚ ਕਰਨਗੇ।

ਦੱਸਿਆ ਜਾ ਰਿਹਾ ਹੈ ਕਿ ਇਹ ਪੋਰਟਲ ਪੰਜਾਬ ਵਿੱਚ ਇੰਡਸਟਰੀ ਨੂੰ ਨਵੀਂ ਗਤੀ ਦੇਵੇਗਾ। ਇਸ ਨਾਲ ਹੁਣ ਉਦਯੋਗ ਸਥਾਪਤ ਕਰਨ ਲਈ ਸਾਰੀਆਂ ਪ੍ਰਵਾਨਗੀਆਂ 45 ਦਿਨਾਂ ਦੇ ਅੰਦਰ ਮਿਲ ਜਾਣਗੀਆਂ। ਇਸ ਡਿਜੀਟਲ ਪਹਿਲਕਦਮੀ ਦਾ ਉਦੇਸ਼ ਨਿਵੇਸ਼ਕਾਂ ਨੂੰ ਆਸਾਨ, ਪਾਰਦਰਸ਼ੀ ਅਤੇ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨਾ ਹੈ, ਤਾਂ ਜੋ ਸੂਬੇ ਵਿੱਚ ਇੰਡਸਟਰੀਅਲ ਵਿਕਾਸ ਨੂੰ ਇੱਕ ਨਵੀਂ ਗਤੀ ਮਿਲ ਸਕੇ।

Leave a Reply

Your email address will not be published. Required fields are marked *