ਅਭਿਨੇਤਰੀ ਅਤੇ ਲੋਕਪ੍ਰਿਅ ਯੂ-ਟਿਊਬਰ ਪ੍ਰਾਜਕਤਾ ਕੋਲੀ, ਜਿਸ ‘ਮੋਸਟਲੀ ਸੇਨ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੇ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। ਉਸਨੇ ਆਪਣਾ ਨਾਮ ਟਾਈਮ ਮੈਗਜ਼ੀਨ ਦੇ ‘ਟਾਈਮ 100 ਕ੍ਰਿਏਟਰਸ ਲਿਸਟ’ ’ਚ ਦਰਜ ਕਰਵਾ ਲਿਆ ਹੈ। ਉਹ ਮੈਗਜ਼ੀਨ ਦੀ ਇਸ ਲਿਸਟ ’ਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਕੰਟੈਂਟ ਕ੍ਰਿਏਟਰ ਹੈ। ਇਸ ਲਿਸਟ ’ਚ ਦੁਨੀਆ ਦੇ ਕਈ ਮਸ਼ਹੂਰ ਕੰਟੈਂਟ ਕ੍ਰਿਏਟਰਸ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਲਿਸਟ ’ਚ ਸਭ ਤੋਂ ਪਹਿਲਾਂ ਸਥਾਨ ਮਿਸਟਰ ਬੀਸਟ ਦੇ ਨਾਮ ਤੋਂ ਪਛਾਣੇ ਜਾਣ ਵਾਲੇ ਜਿਮੀ ਡੋਨਾਲਡਸਨ ਨੂੰ ਮਿਲਿਆ ਹੈ।

ਪ੍ਰਾਜਕਤਾ ਨੇ ਅੱਗੇ ਕਿਹਾ, ‘‘ਮੇਰੇ ਦਰਸ਼ਕਾਂ ਨੂੰ ਧੰਨਵਾਦ। ਮੇਰੇ ’ਤੇ ਵਿਸ਼ਵਾਸ ਕਰਨ ਲਈ ਅਤੇ ਮੇਰੇ ਨਾਲ ਬਣੇ ਰਹਿਣ ਦੇ ਲਈ। ਮੇਰੇ ਪਰਿਵਾਰ ਦਾ ਧੰਨਵਾਦ, ਹਰ ਮੁਸ਼ਕਲ ਘੜੀ ਅਤੇ ਹਰ ਖਾਸ ਪਲ ’ਚ ਮੇਰਾ ਸਪੋਰਟ ਕਰਨ ਦੇ ਲਈ। ਮੇਰੀ ਟੀਮ ਦਾ ਧੰਨਵਾਦ, ਜਿਨ੍ਹਾਂ ਨੇ ਮੇਰਾ ਸਾਥ ਦਿੱਤਾ। ਸਭ ਤੋਂ ਵੱਡਾ ਥੈਂਕਿਊ 21 ਸਾਲ ਦੀ ਪ੍ਰਾਜਕਤਾ ਨੂੰ ਜੋ ਬਿਨਾਂ ਕਿਸੇ ਪਲਾਨਿੰਗ, ਬਿਨਾਂ ਕਿਸੇ ਤਿਆਰੀ, ਬਿਨਾਂ ਕਿਸੇ ਰੋਡਮੈਪ ਦੇ ਇਕ ਕ੍ਰਿਏਟਰ ਦੇ ਤੌਰ ’ਤੇ ਦਿਲ ਤੋਂ ਬਸ ਕਹਾਣੀ ਕਹਿਣ ’ਚ ਪੂਰੀ ਤਰ੍ਹਾਂ ਨਾਲ ਡੁੱਬ ਗਈ। ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਫਿਲਹਾਲ ਕਹਿਣ ਦੇ ਲਈ ਬਸ ਇੰਨਾ ਹੀ ਹੈ ਪਰ ਇਹੀ ਸਭ ਕੁਝ ਹੈ।’’
ਇਕ ਰੇਡੀਓ ਸਟੇਸ਼ਨ ’ਚ ਇੰਟਰਨ ਦੇ ਤੌਰ ’ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਪ੍ਰਾਜਕਤਾ ਨੇ 2015 ’ਚ ਆਪਣਾ ਖੁਦ ਦਾ ਇਕ ਯੂ-ਟਿਊਬ ਚੈਨਲ ਸ਼ੁਰੂ ਕੀਤਾ ਸੀ, ਜਿਸਦਾ ਨਾਮ ‘ਮੋਸਟਲੀ ਸੇਨ’ ਰੱਖਿਆ ਅਤੇ ਜਲਦ ਹੀ ਆਪਣੇ ਕੰਟੈਂਟ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਪ੍ਰਾਜਕਤਾ ਨੇ ਐਕਟਿੰਗ ਫੀਲਡ ’ਚ ਵੀ ਹੱਥ ਅਜਮਾਇਆ ਅਤੇ ਵੈਬ ਸੀਰੀਜ਼ ‘ਮਿਸਮੈਚਡ’ ’ਚ ਇਕ ਲੀਡ ਐਕਟਰੈੱਸ ਦੇ ਤੌਰ ’ਤੇ ਕੰਮ ਕੀਤਾ, ਜਿਸਦੇ ਬਾਅਦ ਤੋਂ ਪ੍ਰਾਜਕਤਾ ਨੂੰ ਕਾਫੀ ਪਸੰਦ ਕੀਤਾ ਜਾਣ ਲੱਗਾ। ਉਸਨੇ ਵਰੁਣ ਧਵਨ ਦੀ ਫਿਲਮ ‘ਜੁਗ-ਜੁਗ ਜੀਓ’ ਤੇ ਵਿਦਿਆ ਬਾਲਨ ਦੀ ਫਿਲਮ ‘ਨੀਅਤ’ ’ਚ ਵੀ ਕੰਮ ਕੀਤਾ ਹੈ। ਐਕਟਿੰਗ ਦੇ ਇਲਾਵਾ ਪ੍ਰਾਜਕਤਾ ਨੂੰ ਲਿਖਣ ਦਾ ਵੀ ਸ਼ੌਂਕ ਹੈ।