ਹਮੇਸ਼ਾ ਕਾਨੂੰਨ ਦੀ ਪਾਲਣਾ ਕਰਨ ਵਾਲੇ ਅਤੇ ਲੋਕਾਂ ਨੂੰ ਵੀ ਨਿਯਮ ਮਨਣ ਦੀ ਸਲਾਹ ਦੇਣ ਵਾਲੇ ਅਦਾਕਾਰ ਸੋਨੂ ਸੂਦ ਇਸ ਵਾਰ ਖੁਦ ਟਰੈਫਿਕ ਨਿਯਮ ਤੋੜਦੇ ਹੋਏ ਕੈਮਰੇ ‘ਚ ਕੈਦ ਹੋ ਗਏ। ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ‘ਚ ਸੋਨੂ ਸੂਦ ਹਿਮਾਚਲ ਪ੍ਰਦੇਸ਼ ਦੀ ਸਪੀਤੀ ਘਾਟੀ ਵਿੱਚ ਬਰਫੀਲੇ ਰਸਤੇ ‘ਤੇ ਸ਼ਰਟਲੈੱਸ ਅਤੇ ਬਿਨਾਂ ਹੈਲਮੈਟ ਬਾਈਕ ਚਲਾਉਂਦੇ ਦਿੱਖ ਰਹੇ ਹਨ।
ਵੀਡੀਓ ‘ਚ ਨਜ਼ਰ ਆਇਆ ਲਾਪਰਵਾਹੀ ਭਰਿਆ ਅੰਦਾਜ਼
ਵੀਡੀਓ ਵਿੱਚ ਸੋਨੂ ਸੂਦ ਬਿਨਾਂ ਟੀ-ਸ਼ਰਟ, ਬਿਨਾਂ ਹੈਲਮੈਟ ਬਾਈਕ ਚਲਾ ਰਹੇ ਹਨ। ਉਨ੍ਹਾਂ ਦੇ ਪਿੱਛੇ ਕਈ ਹੋਰ ਬਾਈਕਰ ਵੀ ਹਨ, ਜਿਨ੍ਹਾਂ ਵਿੱਚੋਂ ਸਾਰਿਆਂ ਨੇ ਹੈਲਮੈਟ ਪਹਿਨਿਆ ਹੋਇਆ ਹੈ ਪਰ ਸੋਨੂ ਸੂਦ, ਜੋ ਅਕਸਰ ਕਾਨੂੰਨ ਦੀ ਪਾਲਣਾ ਦੀ ਗੱਲ ਕਰਦੇ ਹਨ, ਖੁਦ ਨਿਯਮ ਤੋੜਦੇ ਨਜ਼ਰ ਆਏ।
ਪੁਲਸ ਨੇ ਵੀਡੀਓ ਦਾ ਲਿਆ ਨੋਟਿਸ
ਲਾਹੌਲ-ਸਪੀਤੀ ਪੁਲਸ ਨੇ ਵੀਡੀਓ ਨੂੰ ਨੋਟਿਸ ਵਿੱਚ ਲੈਂਦੇ ਹੋਏ ਆਪਣੇ ਸਰਕਾਰੀ X (ਟਵਿੱਟਰ) ਅਕਾਊਂਟ ‘ਤੇ ਕਿਹਾ ਹੈ ਕਿ ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੇ ਬਿਆਨ ਅਨੁਸਾਰ, “ਇੱਕ ਐਕਟਰ ਨੂੰ ਸਪੀਤੀ ‘ਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਿਆਂ ਵੇਖਿਆ ਗਿਆ ਹੈ। ਸ਼ੁਰੂਆਤੀ ਜਾਂਚ ਅਨੁਸਾਰ ਇਹ ਵੀਡੀਓ 2023 ਦੀ ਲੱਗਦੀ ਹੈ। ਇਸ ਦੀ ਸਚਾਈ ਦੀ ਜਾਂਚ DSP ਮੁੱਖ ਦਫ਼ਤਰ, ਕੇਲਾਂਗ ਨੂੰ ਸੌਂਪੀ ਗਈ ਹੈ।”

ਇਮੇਜ ਸਹੀ, ਪਰ ਸੰਦੇਸ਼ ਗਲਤ
ਇਹ ਵੀਡੀਓ ਸੋਨੂ ਸੂਦ ਦੇ ਸਵੈਗ ਭਰੇ ਸਟਾਈਲ ਨੂੰ ਤਾਂ ਦਿਖਾਉਂਦਾ ਹੈ, ਪਰ ਇਹ ਵੀ ਦਰਸਾਉਂਦਾ ਹੈ ਕਿ ਲਾਪਰਵਾਹੀ ਕਿਸੇ ਦਾ ਵੀ ਸਟਾਈਲ ਨਹੀਂ ਹੋ ਸਕਦੀ। ਕਾਨੂੰਨ ਸਾਰਿਆਂ ਲਈ ਇਕੋ ਜਿਹਾ ਹੁੰਦਾ ਹੈ — ਫਿਰ ਚਾਹੇ ਉਹ ਇੱਕ ਆਮ ਨਾਗਰਿਕ ਹੋਵੇ ਜਾਂ ਇੱਕ ਸਟਾਰ।