ਰਾਮ ਮੰਦਰ ਨੂੰ ਮਿਲਿਆ 175 ਕਿਲੋ ਸੋਨੇ ਦਾ ਗੁਪਤ ਦਾਨ

ਅਯੁੱਧਿਆ ਦੇ ਰਾਮ ਮੰਦਰ ’ਚ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਦਿਲ ਖੋਲ੍ਹ ਕੇ ਦਾਨ ਕਰ ਰਹੇ ਹਨ। ਇਸ ਲੜੀ ਵਿਚ ਮੁੰਬਈ ਦੇ ਇਕ ਉੱਦਮੀ ਸ਼ਰਧਾਲੂ ਨੇ ਗੁਪਤ ਰੂਪ ਵਿਚ ਲੱਗਭਗ 175 ਕਿਲੋਗ੍ਰਾਮ ਸੋਨਾ (ਅੰਦਾਜ਼ਨ ਕੀਮਤ 150 ਕਰੋੜ ਰੁਪਏ) ਦਾਨ ਕੀਤਾ। ਇਸ ਦੀ ਵਰਤੋਂ ਰਾਮ ਮੰਦਰ ਦੇ ਸਿਖਰ-ਕਲਸ਼, ਦਰਵਾਜ਼ਿਆਂ ਅਤੇ ਚੌਗਾਠਾਂ ’ਤੇ ਕੀਤੀ ਗਈ ਹੈ।

ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਦੇ ਮੈਂਬਰ ਅਤੇ ਮੰਦਰ ਨਿਰਮਾਣ ਦੇ ਇੰਚਾਰਜ ਗੋਪਾਲ ਰਾਓ ਨੇ ਦੱਸਿਆ ਕਿ ਦਾਨੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ਰੱਖੀ ਸੀ। ਰਾਮ ਮੰਦਰ ਉਸਾਰੀ ਵਿਚ ਹੁਣ ਤੱਕ ਹਜ਼ਾਰਾਂ ਸ਼ਰਧਾਲੂ ਕਰੋੜਾਂ ਰੁਪਏ ਦਾਨ ਕਰ ਚੁੱਕੇ ਹਨ। ਤੀਰਥ ਖੇਤਰ ਵੱਲੋਂ ਚਲਾਈ ਗਈ 42 ਦਿਨ ਦੀ ਸਮਰਪਣ ਮੁਹਿੰਮ ਵਿਚ ਵੀ ਲੱਗਭਗ ਸਾਢੇ 3 ਹਜ਼ਾਰ ਕਰੋੜ ਰੁਪਏ ਇਕੱਠੇ ਹੋਏ ਸਨ।

Leave a Reply

Your email address will not be published. Required fields are marked *