ਸਾਹਿਤ ਸਿਰਜਣਾ ਮੰਚ ਵੱਲੋਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ

ਭਵਾਨੀਗੜ੍ਹ ( ਲੋਕ ਮਸਲੇ ): ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਭਵਾਨੀਗੜ੍ਹ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਪਿਤਾ ਗੁਰੂ ਤੇਗ ਬਹਾਦਰ ਜੀ ਵੱਲੋਂ ਦਿੱਤੀਆਂ ਲਾਸਾਨੀ ਸ਼ਹਾਦਤਾਂ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਉੱਘੇ ਵਾਰਤਕ ਲਿਖਾਰੀ ਅਨੋਖ ਸਿੰਘ ਵਿਰਕ ਵੱਲੋਂ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਦਸਮੇਸ਼ ਪਿਤਾ ਦੇ ਫਲਸਫੇ ਅਤੇ ਇਤਿਹਾਸ ਨੂੰ ਅਜੋਕੇ ਸੰਦਰਭ ਵਿੱਚ ਵਿਚਾਰਿਆ ਗਿਆ ਅਤੇ ਮਹਿਸੂਸ ਕੀਤਾ ਗਿਆ ਸਮੇਂ ਦੀਆਂ ਹਕੂਮਤਾਂ ਦੇ ਜਬਰ ਜ਼ੁਲਮ ਖਿਲਾਫ ਅੱਜ ਵੀ ਆਵਾਜ਼ ਉਠਾਉਣ ਦੀ ਲੋੜ ਹੈ। ਪ੍ਰੋਗਰਾਮ ਦਾ ਆਗਾਜ਼ ਉੱਘੇ ਸ਼ਾਇਰ ਅਤੇ ਮੰਚ ਦੇ ਖਜਾਨਚੀ ਉਮੇਸ਼ ਘਈ ਜੀ ਦੇ ਪਿਤਾ ਜੀ ਸ੍ਰੀ ਮੋਹਨ ਚੰਦ ਘਈ ਜੀ ਅਤੇ ਡੀ. ਟੀ. ਐੱਫ. ਦੇ ਸੂਬਾ ਮੀਤ ਪ੍ਰਧਾਨ ਰਘਵੀਰ ਭਵਾਨੀਗੜ੍ਹ ਦੇ ਮਾਤਾ ਸੁਰਜੀਤ ਕੌਰ ਅਤੇ ਪਿਤਾ ਸ. ਦਰਸ਼ਨ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਮੋਨ ਧਾਰਨ ਉਪਰੰਤ ਕੀਤਾ ਗਿਆ। ਇਸ ਮੌਕੇ ਮੰਚ ਦੇ ਮੀਤ ਪ੍ਰਧਾਨ ਸ਼ਸ਼ੀ ਬਾਲਾ ਅਮਨ ਵਸ਼ਿਸਟ, ਹਰਵੀਰ ਸਿੰਘ, ਰਣਜੀਤ ਆਜ਼ਾਦ ਕਾਂਝਲਾ, ਬਲਜੀਤ ਸਿੰਘ ਬਾਂਸਲ ਧੂਰੀ, ਬਲੀ ਬਲਜਿੰਦਰ ਈਲਵਾਲ, ਪਰਮਿੰਦਰ ਸਿੰਘ ਸੰਗਰੂਰ, ਬਾਲ ਗਾਇਕ ਭਗਤ ਸਿੰਘ, ਬਾਲ ਲੇਖਿਕਾ ਲਕਸ਼ਿਤਾ ਸ਼ਰਮਾ, ਮੀਤ ਸਕਰੌਦੀ, ਅਭੀਜੀਤ, ਗੋਪਾਲ ਕ੍ਰਿਸ਼ਨ, ਬਾਲ ਕਲਾਕਾਰ ਖੁਸ਼ਲੀਨ ਸ਼ਰਮਾ ਨੇ ਆਪਣੀਆਂ ਸੱਜਰੀਆਂ ਰਚਨਾਵਾਂ ਨਾਲ਼ ਹਾਜ਼ਰੀ ਲਵਾਈ। ਅੰਤ ਵਿੱਚ ਮੰਚ ਦੇ ਪ੍ਰਧਾਨ ਕੁਲਵੰਤ ਖਨੌਰੀ ਵੱਲੋਂ ਆਏ ਕਵੀਆਂ, ਲੇਖਕਾਂ, ਪਾਠਕਾਂ, ਸਰੋਤਿਆਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *