Holiday in Punjab: ਸਕੂਲਾਂ-ਕਾਲਜਾਂ ਤੋਂ ਬਾਅਦ ਦਫ਼ਤਰਾਂ ‘ਚ ਵੀ ਆ ਗਈਆਂ ਲਗਾਤਾਰ ਛੁੱਟੀਆਂ

ਪੰਜਾਬ ਦੇ ਸਕੂਲਾਂ, ਕਾਲਜਾਂ ਵਿਚ ਇਸ ਵੇਲੇ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ 2 ਜੂਨ ਤੋਂ 30 ਜੂਨ ਤੱਕ ਸਕੂਲੀ ਬੱਚਿਆਂ ਨੂੰ ਛੁੱਟੀਆਂ ਰਹਿਣਗੀਆਂ, ਜਿਸ ਕਾਰਨ ਸਕੂਲ-ਕਾਲਜ ਬੰਦ ਹਨ। ਇਸ ਵਿਚਾਲੇ 7 ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਸੂਬੇ ਭਰ ਵਿਚ ਸਰਕਾਰੀ ਦਫ਼ਤਰ ਬੰਦ ਰਹਿਣਗੇ। ਅਗਲੇ ਦਿਨ 8 ਜੂਨ ਨੂੰ ਐਤਵਾਰ ਦੀ ਛੁੱਟੀ ਹੋਣ ਕਾਰਨ ਸਰਕਾਰੀ ਮੁਲਾਜ਼ਮਾਂ ਨੂੰ ਲਗਾਤਾਰ 2 ਛੁੱਟੀਆਂ ਆ ਗਈਆਂ ਹਨ। 

ਦਰਅਸਲ, 7 ਜੂਨ ਨੂੰ ਈਦ-ਉਲ-ਜੂਹਾ (ਬਕਰੀਦ) ਦਾ ਤਿਉਹਾਰ ਹੈ, ਇਸ ਕਾਰਨ ਪੰਜਾਬ ਸਰਕਾਰ ਨੇ ਸੂਬੇ ਭਰ ਵਿਚ ਸਰਕਾਰੀ ਛੁੱਟੀ ਐਲਾਨੀ ਹੋਈ ਹੈ। ਇਸ ਕਾਰਨ ਪੰਜਾਬ ਭਰ ਦੇ ਸਰਕਾਰੀ ਦਫ਼ਤਰ ਬੰਦ ਰਹਿਣਗੇ।

Leave a Reply

Your email address will not be published. Required fields are marked *