ਵਿਧਾਇਕ ਭੋਲਾ ਗਰੇਵਾਲ ਅਤੇ ਐਕਸੀਅਨ ਜਗਮੋਹਨ ਸਿੰਘ ਜੰਡੂ ਨੇ ਨੈਤਿਕਤਾ ਦਾ ਪਾਠ ਪੜ੍ਹਾਉਂਦਿਆਂ ਦਿੱਤਾ ਆਸ਼ੀਰਵਾਦ
ਲੁਧਿਆਣਾ 1 ਦਸੰਬਰ ( ਲੋਕ ਮਸਲੇ) ਬਿਜਲੀ ਨਿਗਮ ਚ ਭਰਤੀ ਹੋਏ ਨਵੇਂ ਸਹਾਇਕ ਲਾਈਨਮੈਨਾ ਦਾ ਸੁੰਦਰ ਨਗਰ ਡਵੀਜ਼ਨ ਵਿਖੇ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਨਵੇਂ ਸਹਾਇਕ ਲਾਈਨਮੈਨਾ ਦੀ ਆਮਦ ਤੇ ਵੰਝਲੀ ਹੋਟਲ ਵਿਖੇ ਜਿਲ੍ਹਾ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਡਵੀਜ਼ਨ ਪ੍ਰਧਾਨ ਬਹਾਦਰ ਸਿੰਘ ਲੁਹਾਰਾ ਦੀ ਅਗਵਾਈ ਹੇਠ ਸ਼ਾਨਦਾਰ “ਕੌਫੀ ਕੱਪ ਸਮਾਗਮ” ਕੀਤਾ ਗਿਆ ਜਿਸ ਵਿੱਚ ਉਚੇਚੇ ਤੌਰ ਤੇ ਪਹੁੰਚੇ ਸੂਬਾ ਡਿਪਟੀ ਜਨਰਲ ਸਕੱਤਰ ਰਛਪਾਲ ਸਿੰਘ ਪਾਲੀ ਅਤੇ ਪੈਨਸ਼ਨਰਜ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਨੇ ਫੁੱਲਾਂ ਦੇ ਹਾਰ ਪਾਕੇ ਸਨਮਾਨਿਤ ਕੀਤਾ। ਇਸ ਉਪਰੰਤ ਸੁੰਦਰ ਨਗਰ ਡਵੀਜ਼ਨ ਵਿਖੇ ਉਚੇਚੇ ਤੌਰ ਤੇ ਪਹੁੰਚੇ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਐਕਸੀਅਨ ਜਗਮੋਹਨ ਸਿੰਘ ਜੰਡੂ ਨੇ ਨੈਤਿਕਤਾ ਦਾ ਪਾਠ ਪੜ੍ਹਾਉਂਦਿਆਂ ਨਵੇਂ ਸਹਾਇਕ ਲਾਈਨਮੈਨਾ ਨੂੰ ਆਸ਼ੀਰਵਾਦ ਦਿੱਤਾ। ਸ੍ਰ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਘਰ ਚ ਨੌਕਰੀ ਦੇ ਕੀਤੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੁੰਦਰ ਨਗਰ ਡਵੀਜ਼ਨ ਵਿੱਚ 30 ਦੇ ਕਰੀਬ ਆਏ ਨਵੇਂ ਸਹਾਇਕ ਲਾਈਨਮੈਨਾ ਦੇ ਆਉਣ ਨਾਲ ਲੋਕਾਂ ਨੂੰ ਵੱਡਾ ਲਾਭ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਏਸੇ ਪ੍ਰਕਾਰ ਜਿਲ੍ਹੇ ਦੀਆਂ ਸਾਰੀਆਂ ਡਵੀਜਨਾਂ ਵਿੱਚ ਸਹਾਇਕ ਲਾਈਨਮੈਨ ਗਏ ਹਨ। ਉਨ੍ਹਾਂ ਦੱਸਿਆ ਕਿ ਸਹਾਇਕ ਲਾਈਨਮੈਨ ਜ਼ਮੀਨੀ ਪੱਧਰ ਤੇ ਜੁੜੇ ਹੋਣ ਕਾਰਨ ਪੰਜਾਬ ਭਰ ਦੇ ਬਿਜਲੀ ਖਪਤਕਾਰਾਂ ਨੂੰ ਇਹ 2000 ਤੋਂ ਜਿਆਦਾ ਭਰਤੀ ਕੀਤੇ ਗਏ ਸਹਾਇਕ ਲਾਈਨਮੈਨ ਬਹੁਤ ਜਿਆਦਾ ਲਾਭ ਪਹੁੰਚਾਉਣਗੇ। ਸ੍ਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਸਾਰੇ ਸਹਾਇਕ ਲਾਈਨਮੈਨਾ ਦਾ ਸਵਾਗਤ ਕਰਦਿਆਂ ਕਿਹਾ ਕਿ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਪ੍ਰਧਾਨ ਸ੍ਰ ਗੁਰਪ੍ਰੀਤ ਸਿੰਘ ਗੰਡੀਵਿੰਡ ਦੇ ਆਦੇਸ਼ਾਂ ਉੱਤੇ ਏਨ੍ਹਾ ਨਵੇਂ ਭਰਤੀ ਹੋਏ ਸਾਥੀਆਂ ਨੂੰ ਜਿਸ ਤਰ੍ਹਾਂ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਗਿਆ ਹੈ ਉਸੇ ਪ੍ਰਕਾਰ ਦਾ ਸਹਿਯੋਗ ਭਵਿੱਖ ਵਿੱਚ ਵੀ ਦਿੱਤਾ ਜਾਂਦਾ ਰਹੇਗਾ। ਉਨ੍ਹਾਂ ਸਾਥੀਆਂ ਨੂੰ ਮੰਨ ਲਗਾ ਕੇ ਕੰਮ ਕਰਨ ਦੀ ਪ੍ਰੇਰਨਾ ਵੀ ਦਿੱਤੀ ਤਾਂ ਜ਼ੋ ਅਸੀਂ ਖਪਤਕਾਰਾਂ ਦੀਆਂ ਆਸਾਂ ਉਮੀਦਾਂ ਉੱਤੇ ਖਰੇ ਉਤਰ ਪਾਈਏ। ਇਸ ਮੌਕੇ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਆਗੂ ਕਰਤਾਰ ਸਿੰਘ, ਦੀਪਕ ਕੁਮਾਰ, ਅਮਰਜੀਤ ਸਿੰਘ, ਹਿਰਦੇ ਰਾਮ, ਰਾਮ ਅਵਧ, ਬਲਸ਼ੇਰ ਸਿੰਘ, ਵਿਨੋਦ ਕੁਮਾਰ, ਪ੍ਰਕਾਸ਼ ਚੰਦ ਅਤੇ ਹੋਰ ਹਾਜ਼ਰ ਸਨ।