Cannes 2025: ਔਫ ਸ਼ੋਲਡਰ ਬਲਾਊਜ਼, ਬੋਲਡ ਲੁੱਕ, ਵੇਖੋ ਬਨਾਰਸੀ ਸਾੜੀ ‘ਚ ਪਾਰੁਲ ਗੁਲਾਟੀ ਦਾ ਸ਼ਾਨਦਾਰ ਲੁੱਕ

ਅਦਾਕਾਰਾ ਅਤੇ ਉੱਦਮੀ ਪਾਰੁਲ ਗੁਲਾਟੀ ਨੇ 78ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਆਪਣੇ ਰੈੱਡ ਕਾਰਪੇਟ ਡੈਬਿਊ ਨਾਲ ਧਮਾਲ ਮਚਾ ਦਿੱਤੀ ਹੈ। ਹਾਲ ਹੀ ਵਿੱਚ ਪਾਰੁਲ ਗੁਲਾਟੀ ਮਨੁੱਖੀ ਵਾਲਾਂ ਤੋਂ ਬਣੀ ਡਰੈੱਸ ਪਹਿਨ ਕੇ ਇਵੈਂਟ ਵਿਚ ਪੁੱਜੀ ਸੀ ਅਤੇ ਹੁਣ ਪਾਰੁਲ ਨੇ ਬਨਾਰਸੀ ਸਾੜੀ ਵਿੱਚ ਆਪਣਾ ਗਲੈਮਰਸ ਅਵਤਾਰ ਦਿਖਾਇਆ ਹੈ।

ਪਾਰੁਲ ਨੇ ਆਪਣੇ ਸ਼ਾਨਦਾਰ ਡੈਬਿਊ ਦੀ ਕਲੋਜ਼ਿੰਗ ਸ਼ਾਨਦਾਰ ਲੁੱਕ ਨਾਲ ਕੀਤੀ। ਆਪਣੇ ਕਲੋਜ਼ਿੰਗ ਲੁੱਕ ਲਈ ਪਾਰੁਲ ਨੇ ਹਵਾਇਤੀ ਭਾਰਤੀ ਸਾੜ੍ਹੀ ਪਹਿਨੀ ਸੀ। ਅਦਾਕਾਰਾ ਨੇ ਮੋਹਿਤ ਰਾਏ ਦੁਆਰਾ ਸਟਾਈਲ ਅਤੇ ਬਣਾਈ ਗਈ ਅਤੇ ਰਿਧੀ ਬਾਂਸਲ ਦੁਆਰਾ ਡਿਜ਼ਾਈਨ ਕੀਤੀ ਗਈ ਬਨਾਰਸੀ ਟਿਸ਼ੂ ਸਾੜ੍ਹੀ ਪਹਿਨੀ ਸੀ। ਗੋਲਡਨ ਰੰਗ ਦੀ ਸਾੜ੍ਹੀ ਵਿਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ ਅਤੇ ਮਿਰਰ ਜਾਲ ਦੁਪੱਟਾ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਨਿਖਾਰ ਰਿਹਾ ਸੀ। ਅਦਾਕਾਰਾ ਨੇ ਆਪਣੇ ਇੰਸਟਾ ਅਕਾਊਂਟ ‘ਤੇ ਇਕ ਨੋਟ ਸਾਂਝਾ ਕੀਤਾ, ਜਿਸ ਵਿਚ ਉਨ੍ਹਾਂ ਨੇ ਲਿਖਿਆ, ਜ਼ੂਮ ਇਨ ਕਰੋ ਅਤੇ ਦੇਖੋ ਕਿ ਇਹ ਕੋਈ ਸਾਧਾਰਨ ਸਾੜੀ ਨਹੀਂ ਹੈ।

Leave a Reply

Your email address will not be published. Required fields are marked *