ਮਾਲੇਰਕੋਟਲਾ, 27 ਜਨਵਰੀ ( ਲੋਕ ਮਸਲੇ ) ਦੇਸ਼ ਦੇ 77 ਵੇੇਂ ਗਣਤੰਤਰ ਦਿਵਸ ਮੌਕੇ ਤੇ ਜੁਆਇੰਟ ਐਕਸਨ ਕਮੇਟੀ ਪੰਜਾਬ ਦੇ ਮੁੱਖ ਦਫਤਰ ਵਿਖੇ ਕਮੇਟੀ ਦੇ ਪ੍ਰਧਾਨ ਸਾਹਿਬਜ਼ਾਦਾ ਨਦੀਮ ਅਨਵਾਰ ਖਾਨ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ।ਉਨ੍ਹਾਂ ਦੇਸ਼ ਦੇ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਸੰਗਰਾਮੀਆਂ ਨੂੰ ਨਮਨ ਕਰਦਿਆਂ ਅਤੇ ਸਭਨਾਂ ਨੂੰ ਦੇਸ਼ ਦੀ ਏਕਤਾ ਅਤੇ ਭਾਈਚਾਰੇ ਨੂੰ ਮਜਬੂਤ ਕਰਨ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਸਭ ਨੂੰ ਬਰਾਬਰੀ ਅਤੇ ਆਜ਼ਾਦੀ ਦਾ ਹੱਕ ਦਿੰਦਾ ਹੈ।ਇਸ ਮੌਕੇ ਉਨ੍ਹਾਂ ਦੇਸ਼ ਦੀ ਆ਼ਜਾਦੀ ਦੀ ਲੜਾਈ ਲਈ ਮੁਸਲਮਾਨਾਂ ਦੇ ਯੋਗਦਾਨ ਨੂੰ ਯਾਦ ਕੀਤਾ । ਉਨ੍ਹਾਂ ਨੇ ਦੱਸਿਆ ਕਿ ਉਲੇਮਾ-ਏ-ਕਰਾਮ ਨੇ ਮੁਸਲਮਾਨਾਂ ਨੂੰ ਸਿੱਖਿਆ ਦਿੱਤੀ ਸੀ ਕਿ ਆਪਨੇ ਦੇਸ਼ਵਾਸੀਆਂ ਨੂੰ ਪਿਆਰ ਮਾਦਰੇ ਵਤਨ ਨਾਲ ਮੁਹੱਬਤ ਅਤੇ ਆਪਨੀ ਸਰਜ਼ਮੀਨ ਨਾਲ ਵਫ਼ਾਦਾਰੀ ਮੁਸਲਮਾਨ ਦੇ ਇਮਾਨ ਦਾ ਹਿੱਸਾ ਹੈ ਅਤੇ ਇੱਕ ਤਰ੍ਹਾਂ ਦੀ ਇਬਾਦਤ ਹੈ। ਜਿਸਦੀ ਉਹਨਾਂ ਨੂੰ ਪਾਲਨਾ ਕਰਨੀ ਚਾਹੀਦੀ ਹੈ। ਦੇਸ਼ ਦੀ ਪਹਿਲੀ ਜੰਗੇ ਆਜ਼ਾਦੀ ਵਕਤ ਹਜ਼ਾਰਾਂ ਉਲੇਮਾ-ਏ-ਕਰਾਮ ਨੂੰ ਫਾਂਸੀ ਦੇ ਫੰਦੇ ਤੇ ਚੜਾਇਆ ਗਿਆ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮੇਟੀ ਦੇ ਸੈਕਟਰੀ ਮੁਕੱਰਮ ਸ਼ੈਫੀ, ਸ਼ਹਿਜਾ਼ਦ ਹੁਸੈਨ, ਜ਼ਮੀਰ ਅਲੀ ਜ਼ਮੀਰ,ਜ਼ਹੂਰ ਅਹਿਮਦ, ਬਸ਼ੀਰ ਰਾਣਾ, ਸਾਜਿਦ ਇਸ਼ਹਾਕ, ਸਰਦਾਰ ਹਰਜੀਤ ਸਿੰਘ, ਸੱਬੀਰ ਹੁਸੈਨ, ਮੁਜੱਅਮ ਸੈਫੀ ਨੇ ਜੰਗੇ ਆਜ਼ਾਦੀ ਦੇ ਵੱਖ ਵੱਖ ਪਹਿਲੂ ਤੇ ਰੋਸ਼ਨੀ ਪਾਈ ਅਤੇ ਏਕਤਾ, ਆਪਸੀ ਭਾਈਚਾਰ ਅਤੇ ਧਰਮ ਨਿਰਪੱਖਤਾ ਤੇ ਜੋ਼ਰ ਦਿੱਤਾ, ਮੁਹੰਮਦ ਸਕੀਲ, ਫਿਰੋਜ਼, ਇਕਬਾਲ, ਖੁਸ਼ੀ ਮੁਹੱਮਦ, ਮੁਹੰਮਦ ਸ਼ੱਬੀਰ ਕੰਬੋਜ, ਸ਼ਰੀਫ ਬੋਸ,ਜੁਲਫਕਾਰ ਅਲੀ ਖਾਨ , ਸਕੀਲ ਠੇਕੇਦਾਰ, ਮੁਹੰਮਦ ਤਲਹਾ, ਅਤੇ ਸਹਾਰਾ ਗਰੁੱਪ ਦੇ ਮੁਹੰਮਦ ਗਫ਼ਾਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਹਾਜਰ ਸਨ।
ਦੇਸ਼ ਦੇ 77 ਵੇੇਂ ਗਣਤੰਤਰ ਦਿਵਸ ਮੌਕੇ ਤੇ ਜੁਆਇੰਟ ਐਕਸਨ ਕਮੇਟੀ ਪੰਜਾਬ ਦੇ ਮੁੱਖ ਦਫਤਰ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ