Kidney ‘ਚ ਪੱਥਰੀ ਹੋਣ ਦੇ ਕੀ ਹਨ ਕਾਰਨ ਤੇ ਬਚਾਅ ਦੇ ਤਰੀਕੇ

ਕਿਡਨੀ ‘ਚ ਪੱਥਰੀ ਬਣਨਾ ਅੱਜਕੱਲ੍ਹ ਇਕ ਆਮ ਹੋ ਰਹੀ ਸਮੱਸਿਆ ਬਣ ਗਈ ਹੈ ਜੋ ਕਿ ਨਾ ਸਿਰਫ਼ ਦਰਦਨਾਕ ਹੁੰਦੀ ਹੈ, ਸਗੋਂ ਕਈ ਵਾਰ ਸਰਜਰੀ ਦੀ ਲੋੜ ਵੀ ਪੈ ਜਾਂਦੀ ਹੈ। ਅਕਸਰ ਇਹ ਸਮੱਸਿਆ ਖ਼ਾਮੋਸ਼ੀ ਨਾਲ ਸ਼ੁਰੂ ਹੁੰਦੀ ਹੈ ਤੇ ਪਤਾ ਉਦੋਂ ਲੱਗਦਾ ਹੈ ਜਦੋਂ ਦਰਦ ਆਪਣੀ ਚਰਮ ਹੱਦ ‘ਤੇ ਪਹੁੰਚ ਜਾਂਦਾ ਹੈ। ਇਸ ਲੇਖ ‘ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਡਨੀ ‘ਚ ਪੱਥਰੀ ਹੋਣ ਦੇ ਕੀ ਕਾਰਨ ਹਨ ਤੇ ਇਸ ਤੋੰ ਕਿਵੇਂ ਬਚਿਆ ਜਾ ਸਕਦਾ ਹੈ।

ਮੁੱਖ ਕਾਰਨ :- 

ਘੱਟ ਮਾਤਰਾ ‘ਚ ਪਾਣੀ ਪੀਣਾ 
– ਕਿਡਨੀਆਂ ਨੂੰ ਸਾਫ਼ ਰੱਖਣ ਲਈ ਪੂਰੀ ਮਾਤਰਾ ਵਿਚ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਪਾਣੀ ਦੀ ਘਾਟ ਕਾਰਨ ਲਵਣ ਅਤੇ ਖਨਿਜ ਪਦਾਰਥ ਪੇਸ਼ਾਬ ਰਾਹੀਂ ਨਿਕਲਣ ਦੀ ਬਜਾਏ ਇਕੱਠੇ ਹੋ ਜਾਂਦੇ ਹਨ।

ਵਧੇਰੇ ਨਮਕ ਅਤੇ ਪ੍ਰੋਟੀਨ ਵਾਲੀ ਡਾਇਟ 
– ਮਾਸ, ਫਾਸਟ ਫੂਡ ਅਤੇ ਡੱਬਾਬੰਦ ਚੀਜ਼ਾਂ ਪੱਥਰੀ ਬਣਨ ਦੀ ਸੰਭਾਵਨਾ ਵਧਾ ਦਿੰਦੀਆਂ ਹਨ।

ਕੈਲਸ਼ੀਅਮ ਜਾਂ ਯੂਰਿਕ ਐਸਿਡ ਦੀ ਵਧਦੀ ਮਾਤਰਾ
– ਜਿਨ੍ਹਾਂ ਲੋਕਾਂ ਦੇ ਪੇਸ਼ਾਬ ਵਿਚ ਇਹ ਤੱਤ ਵੱਧ ਹੋਣ, ਉਨ੍ਹਾਂ ਵਿਚ ਪੱਥਰੀ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ।

ਵਿਰਾਸਤ ਅਤੇ ਦਵਾਈਆਂ 
– ਕੁਝ ਲੋਕਾਂ ਵਿਚ ਇਹ ਸਮੱਸਿਆ ਪਰਿਵਾਰਕ ਤੌਰ ‘ਤੇ ਪਾਈ ਜਾਂਦੀ ਹੈ ਜਾਂ ਕੁਝ ਦਵਾਈਆਂ ਲੰਬੇ ਸਮੇਂ ਲਈ ਲੈਣ ਕਰਕੇ ਵੀ ਪੱਥਰੀ ਬਣ ਸਕਦੀ ਹੈ।

ਬਚਾਅ ਦੇ ਤਰੀਕੇ :- 

ਪਾਣੀ ਵੱਧ ਤੋਂ ਵੱਧ ਪੀਓ 
– ਦਿਨ ਵਿਚ ਘੱਟੋ-ਘੱਟ 3 ਲੀਟਰ ਪਾਣੀ ਪੀਣ ਦੀ ਕੋਸ਼ਿਸ਼ ਕਰੋ, ਤਾਂ ਜੋ ਪੇਸ਼ਾਬ ਵਾਧੂ ਲਵਣ ਨੂੰ ਬਾਹਰ ਕੱਢ ਸਕੇ।

ਨਿੰਬੂ ਪਾਣੀ ਪੀਓ 
– ਨਿੰਬੂ ਵਿਚ ਮੌਜੂਦ ਸਿਟ੍ਰੇਟ ਪੱਥਰੀ ਬਣਨ ਤੋਂ ਰੋਕਦਾ ਹੈ।

ਘੱਟ ਨਮਕ ਤੇ ਘੱਟ ਪ੍ਰੋਟੀਨ ਵਾਲੀ ਖੁਰਾਕ 
– ਸਾਦਾ, ਘਰੇਲੂ ਤੇ ਹਰੀ ਸਬਜ਼ੀਆਂ ਵਾਲਾ ਖਾਣਾ ਪੱਥਰੀ ਦੇ ਖ਼ਿਲਾਫ਼ ਰੱਖਿਆ ਕਰਦਾ ਹੈ।

ਅਦਰਕ ਦਾ ਰਸ ਉਬਾਲ ਕੇ ਪੀਣਾ 
– ਇਹ ਕੁਦਰਤੀ ਡਿਟੌਕਸ ਵਰਗਾ ਕੰਮ ਕਰਦਾ ਹੈ।

ਰੋਜ਼ਾਨਾ ਕਸਰਤ ਕਰੋ 
– ਐਕਟਿਵ ਜੀਵਨ ਸ਼ੈਲੀ ਕਿਡਨੀ ਫੰਕਸ਼ਨ ਨੂੰ ਠੀਕ ਰੱਖਦੀ ਹੈ।

ਚਿਤਾਵਨੀ :- 

ਜੇਕਰ ਪੇਟ ਵਿਚ ਹਲਕਾ ਜਿਹਾ ਵੀ ਦਰਦ ਮਹਿਸੂਸ ਹੋਵੇ ਜਾਂ ਪੇਸ਼ਾਬ ਵਿਚ ਰੰਗ ਜਾਂ ਬਦਬੂ ਆਉਣ ਲੱਗੇ, ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਕਿਡਨੀ ਪੱਥਰੀ ਸ਼ੁਰੂਆਤ ਵਿਚ ਜੇਕਰ ਕਾਬੂ ਕਰ ਲਈ ਜਾਏ ਤਾਂ ਵੱਡੀਆਂ ਮੁਸ਼ਕਲਾਂ ਤੋਂ ਬਚਿਆ ਜਾ ਸਕਦਾ ਹੈ। ਤੰਦਰੁਸਤ ਜੀਵਨ ਸ਼ੈਲੀ, ਪੂਰੀ ਹਾਈਡਰੇਸ਼ਨ ਅਤੇ ਸਧਾਰਣ ਖੁਰਾਕ ਹੀ ਇਸ ਸਮੱਸਿਆ ਤੋਂ ਬਚਾਅ ਦਾ ਸਭ ਤੋਂ ਵਧੀਆ ਰਸਤਾ ਹੈ।

Leave a Reply

Your email address will not be published. Required fields are marked *