ਈਰਾਨ ਦੇ ਅਰਾਕ ‘ਚ ਹੈਵੀ ਵਾਟਰ ਰਿਐਕਟਰ ‘ਤੇ ਵੱਡਾ ਹਮਲਾ, ਹਮਲੇ ਤੋਂ ਪਹਿਲਾਂ ਇਜ਼ਰਾਈਲ ਨੇ ਦਿੱਤੀ ਸੀ ਚਿਤਾਵਨੀ

ਇਜ਼ਰਾਈਲ ਨੇ ਈਰਾਨ ਦੇ ਅਰਾਕ ‘ਚ ਸਥਿਤ ਹੈਵੀ ਵਾਟਰ ਰਿਐਕਟਰ ‘ਤੇ ਹਮਲਾ ਕਰ ਦਿੱਤਾ ਹੈ। ਇਹ ਜਾਣਕਾਰੀ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਵਲੋਂ ਵੀ ਪੁਸ਼ਟੀ ਕੀਤੀ ਗਈ ਹੈ। ਹਮਲੇ ਤੋਂ ਪਹਿਲਾਂ ਇਜ਼ਰਾਈਲ ਨੇ ਚਿਤਾਵਨੀ ਦਿੱਤੀ ਸੀ ਕਿ ਅਰਾਕ ਰਿਐਕਟਰ ‘ਤੇ ਹਮਲਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਇਲਾਕਾ ਛੱਡਣ ਦੀ ਅਪੀਲ ਕੀਤੀ ਗਈ ਸੀ। ਰਿਪੋਰਟਾਂ ਅਨੁਸਾਰ ਹਮਲੇ ਤੋਂ ਪਹਿਲਾਂ ਹੀ ਕੇਂਦਰ ਨੂੰ ਖਾਲੀ ਕਰਵਾ ਲਿਆ ਗਿਆ ਸੀ ਤੇ “ਕਿਸੇ ਵੀ ਤਰ੍ਹਾਂ ਦੇ ਰੇਡੀਏਸ਼ਨ ਦਾ ਕੋਈ ਖ਼ਤਰਾ ਨਹੀਂ” ਹੈ।

ਅਰਾਕ ਰਿਐਕਟਰ ਦੀ ਮਹੱਤਤਾ ਸਮਝੋ
ਅਰਾਕ ਰਿਐਕਟਰ ਈਰਾਨ ਦੀ ਰਾਜਧਾਨੀ ਤੇਹਰਾਨ ਤੋਂ 250 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤ ਹੈ। ਇਹ ਹੈਵੀ ਵਾਟਰ ਰਿਐਕਟਰ ਪਰਮਾਣੂ ਰਿਐਕਟਰ ਨੂੰ ਠੰਢਾ ਕਰਨ ਲਈ ਵਰਤਿਆ ਜਾਂਦਾ ਹੈ ਪਰ ਨਾਲ ਹੀ ਇਹ ਪਲੂਟੋਨਿਅਮ ਵੀ ਤਿਆਰ ਕਰਦਾ ਹੈ, ਜਿਸਦਾ ਵਰਤੋਂ ਸੰਭਾਵਤ ਤੌਰ ‘ਤੇ ਪਰਮਾਣੂ ਹਥਿਆਰ ਬਣਾਉਣ ਵਿੱਚ ਹੋ ਸਕਦੀ ਹੈ।

IAEA ਵੱਲੋਂ ਚਿੰਤਾ ਦਾ ਪ੍ਰਗਟਾਵਾ
ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨੀ ਏਜੰਸੀ IAEA ਨੇ ਇਜ਼ਰਾਈਲ ਨੂੰ ਅਪੀਲ ਕੀਤੀ ਹੈ ਕਿ ਉਹ ਈਰਾਨ ਦੇ ਪਰਮਾਣੂ ਢਾਂਚਿਆਂ ‘ਤੇ ਹਮਲੇ ਨਾ ਕਰੇ। 

ਇਜ਼ਰਾਈਲ-ਈਰਾਨ ਤਣਾਅ ਸਿਖ਼ਰ ‘ਤੇ
ਇਸ ਹਮਲੇ ਨਾਲ ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗ ਦੇ ਖ਼ਤਰੇ ‘ਚ ਵਾਧਾ ਹੋ ਗਿਆ ਹੈ। ਵਾਸ਼ਿੰਗਟਨ ਅਧਾਰਤ ‘ਹਿਊਮਨ ਰਾਈਟਸ ਐਕਟਿਵਿਸਟਸ’ ਗਰੁੱਪ ਅਨੁਸਾਰ ਹੁਣ ਤੱਕ ਇਜ਼ਰਾਈਲ ਦੇ ਹਮਲਿਆਂ ‘ਚ ਈਰਾਨ ‘ਚ 639 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ 1329 ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚੋਂ 263 ਨਾਗਰਿਕ ਅਤੇ 154 ਸੁਰੱਖਿਆ ਬਲਾਂ ਦੇ ਜਵਾਨ ਹਨ। ਇਸ ਹਮਲੇ ਨੇ ਨਾ ਸਿਰਫ਼ ਮੱਧ ਪੂਰਬ ‘ਚ ਤਣਾਅ ਵਧਾਇਆ ਹੈ, ਸਗੋਂ ਗਲੋਬਲ ਪੱਧਰ ‘ਤੇ ਵੀ ਜੰਗ ਦੇ ਆਸਾਰ ਘਣੇ ਕਰ ਦਿੱਤੇ ਹਨ।

Leave a Reply

Your email address will not be published. Required fields are marked *