ਭਿਆਨਕ ਗਰਮੀ ਕਾਰਨ ਭਾਰਤ ਦੇ ਜ਼ਿਆਦਾਤਰ ਸਕੂਲਾਂ ‘ਚ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਹਨ। ਲੂ ਅਤੇ ਮੌਸਮ ਦੀ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏ ਕਈ ਰਾਜਾਂ ਨੇ ਆਪਣੇ ਸਕੂਲਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਹੁਣ ਵਿਦਿਆਰਥੀ ਅਤੇ ਮਾਪੇ ਦੋਵੇਂ ਇਹ ਜਾਣਨ ਲਈ ਉਤਸੁਕ ਹਨ ਕਿ ਛੁੱਟੀਆਂ ਕਦੋਂ ਖ਼ਤਮ ਹੋਣਗੀਆਂ ਅਤੇ ਸਕੂਲ ਕਦੋਂ ਖੁੱਲ੍ਹਣਗੇ। ਰਾਜ ਸਰਕਾਰਾਂ ਨੇ ਆਪਣੀ-ਆਪਣੀ ਜਲਵਾਯੂ ਸਥਿਤੀ ਅਤੇ ਸਿੱਖਿਆ ਵਿਭਾਗ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਵੱਖ-ਵੱਖ ਛੁੱਟੀਆਂ ਦੀਆਂ ਤਾਰੀਖ਼ਾਂ ਤੈਅ ਕੀਤੀਆਂ ਹਨ। ਆਓ ਦੇਸ਼ ਭਰ ਦੇ ਸਕੂਲਾਂ ਦੇ ਗਰਮੀਆਂ ਦੀਆਂ ਛੁੱਟੀਆਂ ਦੇ ਸ਼ਡਿਊਲ ‘ਤੇ ਇਕ ਨਜ਼ਰ ਮਾਰੀਏ:
ਚੰਡੀਗੜ੍ਹ
ਛੁੱਟੀਆਂ- 23 ਮਈ ਤੋਂ 30 ਜੂਨ ਤੱਕ
ਸਕੂਲ ਮੁੜ ਖੁੱਲ੍ਹਣਗੇ- 1 ਜੁਲਾਈ
ਦਿੱਲੀ
ਛੁੱਟੀਆਂ- 11 ਮਈ – 30 ਜੂਨ
ਸਕੂਲ ਦੁਬਾਰਾ ਖੁੱਲ੍ਹਣਗੇ- 1 ਜੁਲਾਈ
ਰਾਜਸਥਾਨ
ਛੁੱਟੀਆਂ- 1 ਮਈ – 15 ਜੂਨ
ਸਕੂਲ ਮੁੜ ਖੁੱਲ੍ਹਣਗੇ- 16 ਜੂਨ
ਬਿਹਾਰ
ਛੁੱਟੀਆਂ- 2 ਜੂਨ – 21 ਜੂਨ
ਸਕੂਲ ਮੁੜ ਖੁੱਲ੍ਹਣਗੇ- 23 ਜੂਨ
ਮੱਧ ਪ੍ਰਦੇਸ਼
ਛੁੱਟੀਆਂ- 1 ਮਈ – 15 ਜੂਨ
ਸਕੂਲ ਮੁੜ ਖੁੱਲ੍ਹਣਗੇ- 16 ਜੂਨ
ਹਰਿਆਣਾ
ਸਕੂਲਾਂ ‘ਚ 1 ਤੋਂ 30 ਜੂਨ ਤੱਕ ਛੁੱਟੀਆਂ ਰਹਿਣਗੀਆਂ।