ਵਾਲ-ਵਾਲ ਬਚੇ ਸੋਨਮ ਬਾਜਵਾ ਤੇ ਹਰਸ਼ਵਰਧਨ ਰਾਣੇ ! ਫਿਲਮ ਦੇ ਸੈੱਟ ‘ਤੇ ਲੱਗ ਗਈ ਅੱਗ

ਅਦਾਕਾਰ ਹਰਸ਼ਵਰਧਨ ਰਾਣੇ ਅਤੇ ਸੋਨਮ ਬਾਜਵਾ ਨੇ ਆਪਣੀ ਆਉਣ ਵਾਲੀ ਫਿਲਮ “ਏਕ ਦੀਵਾਨੇ ਕੀ ਦੀਵਾਨੀਅਤ” ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਫਿਲਮ ਦਾ ਵ੍ਰੈਪ-ਅਪ ਸੈਲੀਬ੍ਰੇਸ਼ਨ ਮਨਾਇਆ ਜਾ ਰਿਹਾ ਸੀ ਕਿ ਇਸ ਦੌਰਾਨ ਇੱਕ ਘਟਨਾ ਵਾਪਰ ਗਈ, ਜਿਸ ਵਿੱਚ ਹਿਲੀਅਮ ਭਰੇ ਗੁੱਬਾਰੇ ਅੱਗ ਦੀ ਲਪੇਟ ਵਿਚ ਆ ਗਏ। ਜਿਵੇਂ ਹੀ ਗੁਬਾਰਿਆਂ ਨੇ ਅੱਗ ਫੜੀ ਉਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਸ ਸੈਲੀਬ੍ਰੇਸ਼ਨ ਦੀ ਇਕ ਵੀਡੀਓ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨਾਲ ਅਦਾਕਾਰਾ ਸੋਨਮ ਬਾਜਵਾ ਵੀ ਨਜ਼ਰ ਆ ਰਹੀ ਹੈ।  

ਹਰਸ਼ਵਰਧਨ ਰਾਣੇ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, “ਪਤਾ ਹੈ ਜਦੋਂ ਕੋਈ ਹਾਦਸਾ ਤੁਹਾਨੂੰ ਛੂਹਣ ਤੋਂ ਰਹਿ ਜਾਂਦਾ ਹੈ, ਤਾਂ ਸਮਝੋ ਕਿ ਰੱਬ ਤੁਹਾਡੀ ਫਿਲਮ ਦੇ ਪੱਖ ਵਿਚ ਹੈ। ਸਵੇਰੇ ਸਵੇਰੇ ਪੂਰੀ ਟੀਮ ਲਗਾਤਾਰ 5 ਨਾਈਟ ਸ਼ਿਫਟ ਦੀ ਲਗਾਤਾਰ ਸ਼ੂਟਿੰਗ ਤੋਂ ਬਾਅਦ ਜਦੋਂ ਫਿਲਮ ਦਾ ਵ੍ਰੈਪ-ਅੱਪ ਸੈਲੀਬ੍ਰੇਸ਼ਨ ਮਨਾ ਰਹੀ ਤਾਂ ਅਚਾਨਕ ਸਾਡੇ ਪਿੱਛੇ 8-9 ਫੁੱਟ ਦੀ ਦੂਰੀ ‘ਤੇ ਹਿਲੀਅਮ ਦੇ ਗੁਬਾਰੇ ਫਟ ਗਏ ਅਤੇ ਅੱਗ ਲੱਗ ਗਈ। ਹਾਲਾਂਕਿ ਸਾਰੇ ਬਿਲਕੁਲ ਸੁਰੱਖਿਅਤ ਹਨ, ਕਿਸੇ ਨੂੰ ਕੋਈ ਸੱਟ ਨਹੀਂ ਲੱਗੀ। ਇਹ ਸਿਰਫ਼ ਇੱਕ #FreakAccident ਸੀ।”

ਵੀਡੀਓ ਵਿਚ ਹਰਸ਼ਵਰਧਨ ਵੀ ਅਚਾਨਕ ਹੋਏ ਬਲਾਸਟ ਤੋਂ ਡਰ ਗਏ ਸਨ ਪਰ ਫਿਰ ਉਹ ਕਰੂ ਮੈਂਬਰਸ ਨੂੰ ਸ਼ਾਂਤ ਕਰਦੇ ਨਜ਼ਰ ਆਏ। ਵਿਸ਼ੇਸ਼ ਗੱਲ ਇਹ ਰਹੀ ਕਿ ਅਦਾਕਾਰਾ ਸੋਨਮ ਬਾਜਵਾ, ਜੋ ਕਿ ਇਸ ਫਿਲਮ ਵਿੱਚ ਰਾਣੇ ਦੀ ਲਵ ਇੰਟਰੈਸਟ ਦੀ ਭੂਮਿਕਾ ਨਿਭਾ ਰਹੀ ਹੈ, ਵੀ ਮੌਕੇ ‘ਤੇ ਮੌਜੂਦ ਸੀ, ਪਰ ਕਿਸੇ ਨੂੰ ਵੀ ਨੁਕਸਾਨ ਨਹੀਂ ਹੋਇਆ।

Leave a Reply

Your email address will not be published. Required fields are marked *