ਰਸੋਈ ‘ਚ ਰੱਖੀਆਂ ਇਹ 3 ਚੀਜ਼ਾਂ ਹਨ ਮੋਟਾਪੇ ਦਾ ਕਾਲ! ਕੁਝ ਹੀ ਦਿਨਾਂ ‘ਚ ਪੇਟ ਦੀ ਚਰਬੀ ਹੋਵੇਗੀ ਗਾਇਬ

ਅੱਜ ਦੇ ਦੌਰ ‘ਚ ਗ਼ਲਤ ਖਾਣ-ਪੀਣ ਅਤੇ ਵਿਗੜਦੀ ਜੀਵਨ ਸ਼ੈਲੀ ਕਾਰਨ ਮੋਟਾਪਾ ਇਕ ਗੰਭੀਰ ਸਮੱਸਿਆ ਬਣ ਚੁੱਕਾ ਹੈ। ਵਧਿਆ ਹੋਇਆ ਭਾਰ ਨਾ ਸਿਰਫ਼ ਤੁਹਾਡੀ ਦਿੱਖ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਇਹ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ ਪਰ ਹੁਣ ਚਿੰਤਾ ਕਰਨ ਦੀ ਲੋੜ ਨਹੀਂ, ਕਿਉਂਕਿ ਕੁਝ ਆਸਾਨ ਘਰੇਲੂ ਨੁਸਖਿਆਂ ਅਤੇ ਸਹੀ ਡਾਇਟ ਨਾਲ ਤੁਸੀਂ ਕੁਝ ਹੀ ਦਿਨਾਂ ‘ਚ ਆਪਣੀ ਵਾਧੂ ਚਰਬੀ ਨੂੰ ਮੱਖਣ ਵਾਂਗ ਪਿਘਲਾ ਸਕਦੇ ਹੋ।

ਕਿਵੇਂ ਘਟੇਗਾ ਭਾਰ? ਜਾਣੋ ਮਾਹਰਾਂ ਦੀ ਰਾਏ :-

ਸਿਹਤ ਮਾਹਿਰਾਂ ਅਨੁਸਾਰ, ਭਾਰ ਘਟਾਉਣਾ ਕੋਈ ਮੁਸ਼ਕਲ ਕੰਮ ਨਹੀਂ ਹੈ, ਬਸ ਤੁਹਾਨੂੰ ਆਪਣੇ ਰੋਜ਼ਾਨਾ ਦੇ ਰੁਟੀਨ ‘ਚ ਇਹ 3 ਵੱਡੇ ਬਦਲਾਅ ਕਰਨ ਦੀ ਲੋੜ ਹੈ :-

ਮੈਟਾਬੋਲਿਜ਼ਮ ਨੂੰ ਬੂਸਟ ਕਰੋ
– ਸਵੇਰੇ ਖਾਲੀ ਪੇਟ ਕੋਸੇ ਪਾਣੀ ‘ਚ ਨਿੰਬੂ ਅਤੇ ਜੀਰਾ ਪਾਊਡਰ ਦੀ ਵਰਤੋਂ ਸਰੀਰ ਦੀ ਜੰਮੀ ਹੋਈ ਚਰਬੀ ਨੂੰ ਤੇਜ਼ੀ ਨਾਲ ਕੱਟਦੀ ਹੈ।

ਖੁਰਾਕ ‘ਚ ਬਦਲਾਅ
– ਜੇਕਰ ਤੁਸੀਂ ਤੇਜ਼ੀ ਨਾਲ ਨਤੀਜੇ ਚਾਹੁੰਦੇ ਹੋ, ਤਾਂ ਰਾਤ ਦੇ ਖਾਣੇ ‘ਚ ਕਾਰਬੋਹਾਈਡ੍ਰੇਟਸ (ਰੋਟੀ-ਚਾਵਲ) ਦੀ ਮਾਤਰਾ ਘਟਾ ਕੇ ਸਲਾਦ ਅਤੇ ਸੂਪ ਦੀ ਮਾਤਰਾ ਵਧਾਓ।

ਕੁਦਰਤੀ ਡੀਟੌਕਸ
– ਦਿਨ ਭਰ ‘ਚ ਵੱਧ ਤੋਂ ਵੱਧ ਪਾਣੀ ਪੀਓ। ਇਹ ਸਰੀਰ ‘ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ ਅਤੇ ਵਾਰ-ਵਾਰ ਲੱਗਣ ਵਾਲੀ ਭੁੱਖ ਨੂੰ ਕੰਟਰੋਲ ਕਰਦਾ ਹੈ।

ਕੁਝ ਹੀ ਦਿਨਾਂ ‘ਚ ਦਿਸੇਗਾ ਫਰਕ
ਜੇਕਰ ਤੁਸੀਂ ਨਿਯਮਿਤ ਰੂਪ ‘ਚ 30 ਮਿੰਟ ਦੀ ਸੈਰ ਦੇ ਨਾਲ ਇਹਨਾਂ ਨੁਸਖਿਆਂ ਨੂੰ ਅਪਣਾਉਂਦੇ ਹੋ, ਤਾਂ ਪਹਿਲੇ 10-15 ਦਿਨਾਂ ‘ਚ ਹੀ ਤੁਹਾਨੂੰ ਆਪਣੇ ਸਰੀਰ ‘ਚ ਹਲਕਾਪਨ ਅਤੇ ਚੁਸਤੀ ਮਹਿਸੂਸ ਹੋਣ ਲੱਗੇਗੀ।

Leave a Reply

Your email address will not be published. Required fields are marked *