ਮਰਨਾ-ਮੁਰਨਾ ਕੁਝ ਨਹੀਂ ਹੁੰਦਾ
ਡਰਨਾ-ਡੁਰਨਾ ਕੁਝ ਨਹੀਂ ਹੁੰਦਾ।
ਉੱਠ ਕੇ ਹੰਭਲਾ ਮਾਰਨਾ ਪੈਂਦੈ
ਸਰਨਾ-ਸੁਰਨਾ ਕੁਝ ਨਹੀਂ ਹੁੰਦਾ।
ਕੀ ਦੱਸ ਮਿਲਜੂ ਦੁਖੀ ਜੇ ਹੋਇਆ
ਰੋਣਾ-ਰੁਣਾ ਕੁਝ ਨਹੀਂ ਹੁੰਦਾ।
ਯਾਦਾਂ ਦੀ ਅੱਗ ਕਾਬੂ ਕਰ ਲੈ
ਸੜਨਾ-ਸੁੜਨਾ ਕੁਝ ਨਹੀਂ ਹੁੰਦਾ।
‘ਮੈਂਡੀ’ ਜ਼ਿੰਦਗੀ ਚਲਦੀ ਰਹਿਣੀ
ਖੜਨਾ-ਖੁੜਨਾ ਕੁਝ ਨਹੀਂ ਹੁੰਦਾ।
ਮਰਨਾ-ਮੁਰਨਾ ਕੁਝ ਨਹੀਂ ਹੁੰਦਾ।
-ਡਾ. ਮੈਂਡੀ ਭੁੱਲਰ
(ਬੀਏਐਮਏ)
ਲੌਂਗੋਵਾਲ (ਸੰਗਰੂਰ)