ਹਮੇਸ਼ਾ ਪਾਣੀ ਬੈਠ ਕੇ ਹੀ ਕਿਉਂ ਪੀਣਾ ਚਾਹੀਦੈ?

ਅੱਜਕੱਲ੍ਹ ਦੀ ਦੌੜ-ਭੱਜ ਵਾਲੀ ਜ਼ਿੰਦਗੀ ‘ਚ ਲੋਕ ਅਕਸਰ ਖੜ੍ਹੇ-ਖੜ੍ਹੇ ਜਾਂ ਤੁਰਦੇ-ਤੁਰਦੇ ਹੀ ਪਾਣੀ ਪੀ ਲੈਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਆਦਤ ਤੁਹਾਡੇ ਸਰੀਰ ਲਈ ਹਾਨੀਕਾਰਕ ਹੋ ਸਕਦੀ ਹੈ? ਆਯੁਰਵੇਦ ਅਤੇ ਆਧੁਨਿਕ ਵਿਗਿਆਨ ਦੋਵੇਂ ਇਹ ਗੱਲ ਦੱਸਦੇ ਹਨ ਕਿ ਪਾਣੀ ਹਮੇਸ਼ਾ ਬੈਠ ਕੇ ਅਤੇ ਹੌਲੀ-ਹੌਲੀ ਪੀਣਾ ਚਾਹੀਦਾ ਹੈ। ਇਹ ਨਾ ਸਿਰਫ਼ ਪਚਨ ਤੰਤਰ ਨੂੰ ਮਜਬੂਤ ਕਰਦਾ ਹੈ ਸਗੋਂ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਤੋਂ ਵੀ ਬਚਾਅ ਕਰਦਾ ਹੈ। ਅਸਲ ਕਾਰਨ ਕੀ ਹਨ ਅਤੇ ਇਸ ਤਰੀਕੇ ਨਾਲ ਪਾਣੀ ਪੀਣ ਨਾਲ ਕਿਹੜੇ ਲਾਭ ਮਿਲਦੇ ਹਨ ਆਓ ਇਸ ਲੇਖ ਰਾਹੀਂ ਜਾਣਦੇ ਹਾਂ। 

ਬੈਠ ਕੇ ਪਾਣੀ ਪੀਣ ਦੇ ਮੁੱਖ ਫਾਇਦੇ :-

ਪਾਚਨ ਤੰਤਰ ‘ਤੇ ਵਧੀਆ ਅਸਰ
– ਬੈਠ ਕੇ ਪਾਣੀ ਪੀਣ ਨਾਲ ਪਾਚਨ ਤੰਤਰ ਨੂੰ ਪੂਰਾ ਸਮਰਥਨ ਮਿਲਦਾ ਹੈ। ਇਹ ਪੇਟ ਦੀ ਅਮਲਤਾ ਨੂੰ ਸਹੀ ਰੂਪ ਵਿਚ ਚਲਾਉਂਦਾ ਹੈ।

ਗੁਰਦਿਆਂ ਦੀ ਸਰਗਰਮੀ ਸੁਧਾਰੇ 
– ਬੈਠ ਕੇ ਪਾਣੀ ਪੀਣ ਨਾਲ ਗੁਰਦਿਆਂ ਵੱਲ ਖੂਨ ਦੀ ਸਹੀ ਗਤੀ ਬਣੀ ਰਹਿੰਦੀ ਹੈ, ਜਿਸ ਨਾਲ ਵਾਧੂ ਲੋਣ ਅਤੇ ਜ਼ਹਿਰੀਲੇ ਪਦਾਰਥ ਨਿਕਲਣ ‘ਚ ਮਦਦ ਮਿਲਦੀ ਹੈ।

ਜੋੜਾਂ ਨੂੰ ਆਰਾਮ ਮਿਲੇ 
– ਖੜ੍ਹੇ ਹੋ ਕੇ ਪਾਣੀ ਪੀਣ ਨਾਲ ਪਾਣੀ ਝਟਕੇ ਨਾਲ ਨੀਵਾਂ ਵੱਲ ਜਾਂਦਾ ਹੈ, ਜਿਸ ਨਾਲ ਜੋੜਾਂ ‘ਤੇ ਬੋਝ ਪੈਂਦਾ ਹੈ। ਬੈਠ ਕੇ ਪਾਣੀ ਪੀਣ ਨਾਲ ਇਹ ਬਚਾਅ ਹੁੰਦਾ ਹੈ।

ਹਾਰਟ ਅਤੇ ਲਿਵਰ ਲਈ ਲਾਭਕਾਰੀ
– ਬੈਠਣ ਨਾਲ ਹਾਰਟ ਦੀ ਧੜਕਣ ਨਿਯਮਤ ਰਹਿੰਦੀ ਹੈ ਅਤੇ ਪਾਣੀ ਹੌਲੀ-ਹੌਲੀ ਲਿਵਰ ਤੱਕ ਪਹੁੰਚ ਕੇ ਉਸ ਦੀ ਕਾਰਗੁਜ਼ਾਰੀ ਨੂੰ ਵਧੀਆ ਬਣਾਉਂਦਾ ਹੈ।

ਗੈਸ, ਅਜੀਰਨ ਅਤੇ ਐਸਿਡਿਟੀ ਤੋਂ ਬਚਾਅ
– ਤੁਰਦੇ ਜਾਂ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਗੈਸ ਜਾਂ ਬਲੋਟਿੰਗ ਦੀ ਸਮੱਸਿਆ ਵਧ ਸਕਦੀ ਹੈ, ਜੋ ਬੈਠ ਕੇ ਪੀਣ ਨਾਲ ਨਹੀਂ ਹੁੰਦੀ।

ਕਦੋਂ ਨਹੀਂ ਪੀਣਾ ਚਾਹੀਦਾ ਪਾਣੀ?

– ਖਾਣੇ ਦੇ ਤੁਰੰਤ ਬਾਅਦ ਜ਼ਿਆਦਾ ਪਾਣੀ ਨਾ ਪੀਓ।
– ਤੇਜ਼ ਰਫਤਾਰ ਨਾਲ ਗਲਾਸ ਚੜ੍ਹਾ ਲੈਣਾ ਗਲਤ ਹੈ।
– ਪ੍ਰੇਸ਼ਾਨੀ ਜਾਂ ਗੁੱਸੇ ਦੀ ਹਾਲਤ ਵਿਚ ਪਾਣੀ ਨਾ ਪੀਓ।

Leave a Reply

Your email address will not be published. Required fields are marked *