ਕੈਬਨਿਟ ਮੰਤਰੀ ਸੰਜੀਵ ਅਰੋੜਾ, ਰਵਜੋਤ ਸਿੰਘ ਤੇ ਰਾਜਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਵਿਧਾਇਕ ਗਰੇਵਾਲ ਨਾਲ ਕੀਤਾ ਦੁੱਖ ਸਾਂਝਾ

-ਮਾਤਾ ਪਿਤਾ ਦੀ ਸੇਵਾ ਕਰਨ ਵਾਲੇ ਨੂੰ ਹੀ ਪਰਮਾਤਮਾ ਦਾ ਆਸ਼ੀਰਵਾਦ ਮਿਲਦਾ ਹੈ – ਸੰਤ ਸੀਚੇਵਾਲ

ਲੁਧਿਆਣਾ, 30 ਨਵੰਬਰ (ਲੋਕ ਮਸਲੇ) – ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੇ ਪਿਤਾ ਸਰਦਾਰ ਬਲਵੀਰ ਸਿੰਘ ਗਰੇਵਾਲ ਜੋ ਕਿ ਪਿਛਲੇ ਦਿਨੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਵਿਧਾਇਕ ਗਰੇਵਾਲ ਦੇ ਗ੍ਰਹਿ ਨਿਵਾਸ ਵਿਖੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਕੈਬਨਿਟ ਮੰਤਰੀ ਰਵਜੋਤ ਸਿੰਘ ਅਤੇ ਰਾਜਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਪਹੁੰਚੇ।

ਉਹਨਾਂ ਸਾਂਝੇ ਤੌਰ ‘ਤੇ ਕਿਹਾ ਕਿ ਮਾਤਾ – ਪਿਤਾ ਦਾ ਹੱਥ ਜਿੰਨੀ ਦੇਰ ਸਾਡੇ ਸਿਰ ‘ਤੇ ਰਹਿੰਦਾ ਹੈ ਓਨੀ ਦੇਰ ਅਸੀਂ ਆਪਣੇ ਆਪ ਨੂੰ ਬੇਫਿਕਰੇ ਮਹਿਸੂਸ ਕਰਦੇ ਹਾਂl ਉਹਨਾਂ ਕਿਹਾ ਕਿ ਮਾਤਾ ਪਿਤਾ ਜਾਂ ਬਜ਼ੁਰਗ ਦੇ ਜਾਣ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਸਾਡੇ ਪ੍ਰਤੀ ਕਿੰਨੀ ਜਿੰਮੇਵਾਰੀ ਸੀ ਅਤੇ ਅੱਜ ਤੋਂ ਸਾਨੂੰ ਉਹ ਜਿੰਮੇਵਾਰੀਆਂ ਖੁਦ ਨਿਭਾਉਣੀਆਂ ਪੈਣਗੀਆਂl

ਉਹਨਾਂ ਕਿਹਾ ਕਿ ਮਾਤਾ ਪਿਤਾ ਰੱਬ ਦਾ ਰੂਪ ਹੁੰਦੇ ਹਨ ਸਾਨੂੰ ਉਹਨਾਂ ਦੀ ਹਮੇਸ਼ਾ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਦੁਨੀਆਂ ਵਿੱਚ ਹਰ ਕੁਝ ਮਿਲ ਜਾਂਦਾ ਹੈ ਪਰ ਮਾਂ ਬਾਪ ਕਿਸੇ ਵੀ ਕੀਮਤ ‘ਚ ਨਹੀਂ ਮਿਲ ਸਕਦੇ, ਸੋ ਸਾਨੂੰ ਉਨਾਂ ਦੇ ਜਿਉਂਦੇ-ਜੀਅ ਸੇਵਾ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *