ਫਿਲਮ ‘ਆਂਖੋਂ ਕੀ ਗ਼ੁਸਤਾਖੀਆਂ’ ਦਾ ਟਾਈਟਲ ਟ੍ਰੈਕ ਹੋਇਆ ਰਿਲੀਜ਼

ਵਿਕ੍ਰਾਂਤ ਮੈਸੀ ਅਤੇ ਸ਼ਨਾਇਆ ਕਪੂਰ ਦੀ ਫਿਲਮ ‘ਆਂਖੋਂ ਕੀ ਗੁਸਤਾਖੀਆਂ’ ਨੂੰ ਲੈ ਕੇ ਫੈਨਜ਼ ਵਿਚ ਖਾਸਾ ਉਤਸ਼ਾਹ ਬਣਿਆ ਹੋਇਆ ਹੈ। ਇਸ ਦੌਰਾਨ ਮੇਕਰਸ ਨੇ ਫਿਲਮ ਦਾ ਟਾਈਟਲ ਟ੍ਰੈਕ ਜਾਰੀ ਕਰ ਦਿੱਤਾ ਹੈ। ਇਹ ਗਾਣਾ ਇਕ ਸੱਚੇ ਦਿਲ ਦੀ ਕਹਾਣੀ ਹੈ, ਜੋ ਦੂਰ ਰਹਿ ਕੇ ਵੀ ਕਿਸੇ ਨੂੰ ਟੁੱਟ ਕੇ ਚਾਹੁੰਦਾ ਹੈ।

ਵਿਕ੍ਰਾਂਤ ਅਤੇ ਸ਼ਨਾਇਆ ਨੇ ਆਪਣੇ ਕਿਰਦਾਰਾਂ ਨੂੰ ਬਹੁਤ ਹੀ ਸਹਿਜ ਅਤੇ ਅਸਰਦਾਰ ਅੰਦਾਜ਼ ਵਿਚ ਨਿਭਾਇਆ ਹੈ। ਉਨ੍ਹਾਂ ਦੀਆਂ ਨਜ਼ਰਾਂ ਜ਼ਰੀਏ ਕਿਹਾ ਗਿਆ ਹਰ ਜਜ਼ਬਾਤ ਸਿੱਧਾ ਦਿਲ ਨੂੰ ਛੂਅ ਜਾਂਦਾ ਹੈ। ਇਸ ਟਾਈਟਲ ਟ੍ਰੈਕ ਨੂੰ ਜੁਬਿਨ ਨੌਟਿਆਲ ਨੇ ਗਾਇਆ ਹੈ। ਸੰਗੀਤ ਅਤੇ ਬੋਲ ਵਿਸ਼ਾਲ ਮਿਸ਼ਰਾ ਦੇ ਹਨ। ਜ਼ੀ ਸਟੂਡੀਓਜ਼ ਅਤੇ ਮਿੰਨੀ ਫਿਲਮਜ਼ ਦੁਆਰਾ ਪੇਸ਼ ਇਸ ਫਿਲਮ ਨੂੰ ਮਾਨਸੀ ਬਾਗਲਾ, ਵਰੁਣ ਬਾਗਲਾ ਅਤੇ ਓਪਨ ਵਿੰਡੋ ਫਿਲਮਜ਼ ਨੇ ਪ੍ਰੋਡਿਊਸ ਕੀਤਾ ਹੈ। ਫਿਲਮ 11 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ।

Leave a Reply

Your email address will not be published. Required fields are marked *